ਵਾਸ਼ਿੰਗਟਨ : ਅਮਰੀਕਾ ਦੇ ਇੱਕ ਸ਼ਾਪਿੰਗ ਮਾਲ 'ਚ ਇੱਕ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਕੇ 4 ਲੋਕਾਂ ਨੂੰ ਮਾਰ ਦਿੱਤਾ। ਘਟਨਾ ਸ਼ਨੀਵਾਰ ਸਵੇਰੇ ਵਾਸ਼ਿੰਗਟਨ ਦੇ ਕਾਸਕੇਡ ਸ਼ਾਪਿੰਗ ਮਾਲ ਵਾਸ਼ਿੰਗਟਨ ਵਿਚ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਹਮਲਾ ਕਰਨ ਵਾਲਾ ਇੱਕ ਹੀ ਵਿਅਕਤੀ ਸੀ ਅਤੇ ਉਹ ਫ਼ਰਾਰ ਹੋ ਗਿਆ ਹੈ।
ਪੁਲਿਸ ਉਸ ਨੂੰ ਲੱਭ ਰਹੀ ਹੈ ਪਰ ਅਜੇ ਕੋਈ ਕਾਮਯਾਬੀ ਨਹੀਂ ਮਿਲੀ। ਇਸ ਸਥਾਨ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਮ੍ਰਿਤਕਾਂ ਵਿੱਚ ਤਿੰਨ ਮਹਿਲਾਵਾਂ ਅਤੇ ਇੱਕ ਨੌਜਵਾਨ ਹੈ। ਮਿਲੀ ਜਾਣਕਾਰੀ ਅਨੁਸਾਰ ਗੋਲੀਆਂ ਚਲਾਉਣ ਵਾਲੇ ਦਾ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗਾ।
ਫ਼ਿਲਹਾਲ ਪੁਲਿਸ ਨੂੰ ਹਿਸਪੈਨਿਕ ਭਾਈਚਾਰੇ ਦੇ ਇੱਕ ਨੌਜਵਾਨ ਦੀ ਤਲਾਸ਼ ਹੈ। ਪੁਲਿਸ ਅਨੁਸਾਰ ਹਮਲਾਵਰ ਨੇ ਗ੍ਰੇਅ ਟੀ ਸ਼ਰਟ ਪਾਈ ਹੋਈ ਹੈ। ਵਾਲਿੰਗਟਨ ਇਲਾਕੇ ਸਿਆਟਲ ਤੋਂ 105 ਕਿੱਲੋਮੀਟਰ ਦੂਰ ਹੈ।