ਸਾਬਕਾ ਭਾਰਤੀ ਕ੍ਰਿਕਟਰ ਚੇਤਨ ਚੌਹਾਨ ਕੋਰੋਨਾ ਪੌਜ਼ੇਟਿਵ
ਏਬੀਪੀ ਸਾਂਝਾ | 12 Jul 2020 08:13 AM (IST)
ਚੇਤਨ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ 'ਚ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਨਾਲ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਗਾਵਸਕਰ ਦੇ ਨਾਲ ਚੇਤਨ ਦਾ ਤਾਲਮੇਲ ਗਜ਼ਬ ਦਾ ਸੀ।
ਨਵੀਂ ਦਿੱਲੀ: ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਾਰਨ ਹਰ ਕੋਈ ਇਸ ਸਮੇਂ ਸਹਿਮ ਦੇ ਮਾਹੌਲ 'ਚ ਹੈ। ਅਜਿਹੇ 'ਚ ਹੁਣ ਸਾਬਕਾ ਕ੍ਰਿਕਟਰ ਅਤੇ ਵਰਤਮਾਨ 'ਚ ਯੂਪੀ 'ਚ ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਚੇਤਨ ਚੌਹਾਨ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਚੇਤਨ ਨੂੰ ਅੱਜ ਲਖਨਊ ਦੇ ਸੰਜੇ ਗਾਂਧੀ ਪੀਜੀਾਈ ਹਸਪਤਾਲ 'ਚ ਭਰਤੀ ਕਰਵਾਇਆ ਜਾ ਸਕਦਾ ਹੈ। ਚੇਤਨ ਨੇ ਆਪਣੇ ਅੰਤਰ ਰਾਸ਼ਟਰੀ ਕਰੀਅਰ 'ਚ ਦਿੱਗਜ਼ ਬੱਲੇਬਾਜ਼ ਸੁਨੀਲ ਗਾਵਸਕਰ ਨਾਲ ਕਈ ਯਾਦਗਾਰ ਪਾਰੀਆਂ ਖੇਡੀਆਂ ਹਨ। ਗਾਵਸਕਰ ਦੇ ਨਾਲ ਚੇਤਨ ਦਾ ਤਾਲਮੇਲ ਗਜ਼ਬ ਦਾ ਸੀ। ਆਪਣੇ 12 ਸਾਲ ਦੇ ਖੇਡ ਕਰੀਅਰ 'ਚ ਚੇਤਨ ਨੇ 12 ਟੈਸਟ ਅਤੇ ਸੱਤ ਵਨਡੇਅ ਖੇਡੇ, ਜਿਸ 'ਚ ਉਨ੍ਹਾਂ ਕ੍ਰਮਵਾਰ 2,084 ਅਤੇ 153 ਰਨ ਬਣਾਏ। ਕੋਰੋਨਾ ਨੇ ਮਚਾਇਆ ਕਹਿਰ: 24 ਘੰਟਿਆਂ 'ਚ ਸਵਾ ਦੋ ਲੱਖ ਨਵੇਂ ਕੇਸ ਅਮਿਤਾਬ-ਅਭਿਸ਼ੇਕ ਤੋਂ ਬਿਨਾਂ ਬਾਕੀ ਪਰਿਵਾਰ ਦੀ ਕੀਤੀ ਗਈ ਕੋਰੋਨਾ ਜਾਂਚ, ਇਸ ਤਰ੍ਹਾਂ ਰਿਹਾ ਨਤੀਜਾ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ