ਲੰਡਨ: ਇੰਗਲੈਂਡ ਵਿੱਚ ਚਾਰ ਪੰਜਾਬੀਆਂ ਨੂੰ 70 ਸਾਲ ਦੀ ਕੈਦ ਹੋਈ ਹੈ। ਉਨ੍ਹਾਂ ਨੂੰ ਇਹ ਸਜ਼ਾ ਬਰਤਾਨਵੀ ਸਿੱਖ ਵਿਅਕਤੀ ਦੀ ਹੱਤਿਆ ਦੇ ਦੋਸ਼ ਹੇਠ ਹੋਈ ਹੈ। ਲੰਡਨ ਦੀ ਓਲਡ ਬੈਲੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਹੈ।

 

ਪੁਲਿਸ ਕੇਸ ਮੁਤਾਬਕ ਦੋਸ਼ੀਆਂ ਵੱਲੋਂ ਸਿੱਖ ਵਿਅਕਤੀ ਦੀ ਹੱਤਿਆ ਇਸ ਲਈ ਕੀਤੀ ਸੀ ਕਿਉਂਕਿ ਉਸ ਉੱਪਰ ਉਨ੍ਹਾਂ ’ਚੋਂ ਕਿਸੇ ਇੱਕ ਦੀ ਪਤਨੀ ਨਾਲ ਹਮਬਿਸਤਰ ਹੋਣ ਦੇ ਇਲਜ਼ਾਮ ਸੀ। ਇਸ ਦਾ ਬਦਲਾ ਲੈਣ ਲਈ ਹੀ ਉਸ ਦੀ ਹੱਤਿਆ ਕੀਤੀ ਗਈ ਸੀ।

ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਅਮਨਦੀਪ ਸੰਧੂ (31) ਤੇ ਰਵਿੰਦਰ ਸਿੰਘ ਸ਼ੇਰਗਿੱਲ ਨੂੰ 33 ਸਾਲਾ ਸੁਖਜਿੰਦਰ ਸਿੰਘ ਉਰਫ ਗੁਰਿੰਦਰ ਦੇ ਬੇਰਹਿਮੀ ਨਾਲ ਕੀਤੇ ਕਤਲ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਦੋਂਕਿ ਵਿਸ਼ਾਲ ਸੋਬਾ (32) ਤੇ ਕੁਲਦੀਪ ਢਿੱਲੋਂ (26) ਨੂੰ ਕਾਤਲਾਂ ਦਾ ਸਾਥ ਦੇਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ।