ਕਵਾਲਾਲੰਪਰ: ਮਲੇਸ਼ੀਆ ਦੀ ਇੱਕ ਮਸਜਿਦ ਬਾਹਰ ਕੀਤੇ ਡਾਂਸ ਦੀ ਵੀਡੀਓ ਨੇ ਹੰਗਾਮਾ ਮਚਾ ਦਿੱਤਾ ਹੈ। ਵੀਡੀਓ ਵਿੱਚ ਦੋ ਵਿਦੇਸ਼ੀ ਕੁੜੀਆਂ ਡਾਂਸ ਦਾ ਲੁਤਫ਼ ਲੈ ਰਹੀਆਂ ਹਨ। ਦੋਵਾਂ ਨੇ ਪੱਛਮੀ ਸੱਭਿਅਤਾ ਦੇ ਹਿਸਾਬ ਨਾਲ ਕੱਪੜੇ ਪਾਏ ਹੋਏ ਹਨ। ਮਸਜਿਦ ਦੀ ਹੱਦ ’ਤੇ ਖੜ੍ਹੀਆਂ ਹੋ ਕੇ ਦਿਲ ਖੋਲ੍ਹ ਕੇ ਡਾਂਸ ਕਰ ਰਹੀਆਂ ਹਨ। ਡਾਂਸ ਦੀ ਇਹ ਵੀਡੀਓ ਕੋਟਾ ਕਿਨਾਬਾਲੂ ਮਸਜਿਦ ਬਾਹਰ ਦੀ ਹੈ।

 

ਅਜਿਹੇ ਕੱਪੜਿਆਂ ਵਿੱਚ ਡਾਂਸ ਕਰਨਾ ਮਲੇਸ਼ੀਆ ਦੇ ਸਮਾਜ ਦੇ ਹਿਸਾਬ ਨਾਲ ਇਤਰਾਜ਼ਯੋਗ ਹੈ। ਡਾਂਸ ਦੀ ਇਸ ਵੀਡੀਓ ਦੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਬਾਅਦ ਮਸਜਿਦ ਵਿੱਚ ਟੂਰਿਸਟਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ।

 

ਮਲੇਸ਼ੀਆ ਇਸਲਾਮ ਬਹੁ-ਗਿਣਤੀ ਦੇਸ਼ ਹੈ ਜਿੱਥੇ ਧਰਮ ਸਬੰਧੀ ਸਖ਼ਤ ਕਾਨੂੰਨ ਬਣਾਏ ਗਏ ਹਨ। ਮਹਿਲਾਵਾਂ ’ਤੇ ਵੀ ਕਈ ਪਾਬੰਦੀਆਂ ਹਨ ਪਰ ਉੱਥੋਂ ਦੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਡਾਂਸ ਕਰਨ ਵਾਲੀਆਂ ਕੁੜੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਏਗੀ।