ਜੇਨੇਵਾ: ਗਰਮੀ ਦਾ ਮਾਰ ਸਿਰਫ ਭਾਰਤ ਦੇ ਲੋਕ ਹੀ ਨਹੀਂ ਝੱਲ ਰਹੇ, ਬਲਕਿ ਪੂਰੇ ਯੂਰੋਪ ਵਿੱਚ ਵੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਤਾਪਮਾਨ ਆਪਣੇ ਸਿਖ਼ਰ 'ਤੇ ਪਹੁੰਚ ਗਿਆ ਹੈ। ਜੂਨ ਦੇ ਆਖ਼ਰੀ ਹਫ਼ਤੇ ਵਿੱਚ ਪੂਰੇ ਯੂਰੋਪ ਦਾ ਐਸਤ ਤਾਪਮਾਨ 45 ਡਿਗਰੀ ਸੈਲਸੀਅਸ ਟੱਪ ਗਿਆ ਹੈ। ਫਰਾਂਸ ਵਿੱਚ ਰਿਕਾਰਡਤੋੜ ਗਰਮੀ ਦਰਜ ਕੀਤੀ ਗਈ।
ਸ਼ੁੱਕਰਵਾਰ ਨੂੰ ਫਰਾਂਸ ਦੇ ਕੁਝ ਹਿੱਸਿਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ। ਇਹ ਫਰਾਂਸ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਹੈ। ਭਿਆਨਕ ਗਰਮੀ ਨੂੰ ਵੇਖਦਿਆਂ ਇੱਥੇ ਕਈ ਸਕੂਲ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਫਰਾਂਸ ਦਾ ਵੱਧ ਤੋਂ ਵੱਧ 44.1 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਫਰਾਂਸ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸੜਕਾਂ 'ਤੇ ਫੁਹਾਰੇ ਲਾਏ ਗਏ ਹਨ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੇ ਚੇਤਾਵਨੀ ਦਿੱਤੀ ਹੈ ਕਿ ਆਲਮੀ ਤਪਸ਼ (ਗਲੋਬਲ ਵਾਰਮਿੰਗ) ਦੀ ਵਜ੍ਹਾ ਕਰਕੇ ਅੱਗੇ ਵੀ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਏਗਾ। ਦੱਸ ਦੇਈਏ ਯੂਰੋਪ 25 ਡਿਗਰੀ ਤੋਂ 45 ਡਿਗਰੀ ਲੈਟੀਟਿਊਡ ਵਿਚਾਲੇ ਵੱਸਿਆ ਹੈ। ਇਸ ਨੂੰ ਟੈਂਪਰੇਚਰ ਜ਼ੋਨ ਕਿਹਾ ਜਾਂਦਾ ਹੈ। 40 ਡਿਗਰੀ ਤੋਂ ਜ਼ਿਆਦਾ ਤਾਪਮਾਨ ਇੱਥੋਂ ਦੇ ਲੋਕਾਂ ਲਈ ਝੁਲਸਾਉਣ ਵਾਲਾ ਹੈ। ਫਰਾਂਸ ਦੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਤਾਪਮਾਨ ਹਾਲੇ ਹੋਰ ਵਧ ਸਕਦਾ ਹੈ।
ਗਰਮੀ ਨਾਲ ਝੁਲਸਿਆ ਯੂਰਪ, ਗੋਰਿਆਂ ਨੇ ਗਰਮੀ ਤੋਂ ਬਚਣ ਲਈ ਲਾਇਆ ਇਹ ਜੁਗਾੜ
ਏਬੀਪੀ ਸਾਂਝਾ
Updated at:
29 Jun 2019 06:07 PM (IST)
ਭਿਆਨਕ ਗਰਮੀ ਨੂੰ ਵੇਖਦਿਆਂ ਇੱਥੇ ਕਈ ਸਕੂਲ ਬੰਦ ਕਰ ਦਿੱਤੇ ਗਏ। ਇਸ ਤੋਂ ਪਹਿਲਾਂ ਫਰਾਂਸ ਦਾ ਵੱਧ ਤੋਂ ਵੱਧ 44.1 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਫਰਾਂਸ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸੜਕਾਂ 'ਤੇ ਫੁਹਾਰੇ ਲਾਏ ਗਏ ਹਨ।
- - - - - - - - - Advertisement - - - - - - - - -