ਇਸ ਪ੍ਰਦਰਸ਼ਨ ‘ਚ ਕਈਂ ਦੁਕਾਨਾਂ ਨੂੰ ਅੱਗ ਲਾਈ ਗਈ। ਉੱਧਰ ਸਰਕਾਰ ਨੇ ਵੀ ਪ੍ਰਦਰਸ਼ਨਕਾਰੀਆਂ ‘ਤੇ ਸਖ਼ਤੀ ਵਰਤੀ। ਪ੍ਰਧਾਨ ਮੰਤਰੀ ਏਦੁਆਰਦੋ ਫਿਲਿਪ ਨੇ ਪੁਲਿਸ ਨੂੰ ਉਨ੍ਹਾਂ ਦੇ ਆਪ੍ਰੇਸ਼ਨ ‘ਚ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਸਲੇ ਦੇ ਹੱਲ ਲਈ ਗੱਲਬਾਤ ਜਾਰੀ ਹੈ। ਰਾਸ਼ਟਰਪਤੀ ਵੀ ਇਸ ਬਾਰੇ ਗੱਲਬਾਤ ਕਰਨਗੇ। ਪੈਰਿਸ ‘ਚ 8 ਹਜ਼ਾਰ ਪੁਲਿਸ ਅਤੇ ਪਹਿਲੀ ਵਾਰ ਬਖ਼ਤਰਬੰਦ ਗੱਡੀਆਂ ਤਾਇਨਾਤ ਕੀਤੀਆਂ ਗਈਆਂ ਹਨ।
ਜਾਣੋ ਕੀ ਹੋ ਰਿਹਾ ਹੈ ਫਰਾਂਸ ‘ਚ:
- ਫਰਾਂਸ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ’ਤੇ ਹਾਈਡ੍ਰੋਕਾਰਬਨ ਟੈਕਸ ‘ਚ ਵਾਧੇ ਕਾਰਨ 17 ਨਵੰਬਰ ਤੋਂ ਵਿਰੋਧ ਸ਼ੁਰੂ ਹੋਇਆ।
- ਇਸ ਵਿਰੋਧ ‘ਚ ਲੱਖਾਂ ਪ੍ਰਦਰਸ਼ਨਕਾਰੀਆਂ ਨੇ ਹਿੱਸਾ ਲਿਆ ਅਤੇ ਹੁਣ ਇਹ ਪ੍ਰਦਰਸ਼ਨ ਸ਼ਨੀਵਾਰ ਨੂੰ ਆਪਣੇ ਤੀਜੇ ਹਫਤੇ ‘ਚ ਪਹੁੰਚ ਗਿਆ ਹੈ।
- ਪਿਛਲੇ ਇੱਕ ਹਫਤੇ ‘ਚ ਪ੍ਰਦਰਸ਼ਨ ‘ਚ ਇੱਕ ਲੱਖ ਤੋਂ ਵੀ ਜ਼ਿਆਦਾ ਲੋਕ ਜੁੜੇ ਹਨ।
- ਲੁੱਟ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਐਲਿਫ ਟਾਵਰ, ਵੱਡੇ ਮਿਊਜ਼ਿਅਮ ਤੇ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।
- ਅਫਸਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ, ਉਨ੍ਹਾਂ ‘ਤੇ ਚਲ ਰਹੀਆਂ ਗਤੀਵਿਧੀਆਂ ‘ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।
- ਦੇਸ਼ ਭਰ ‘ਚ ‘ਮੈਰਕੋਂ ਅਸਤੀਫਾ ਦਿਓ’ ਲਿਖ ਕੇ 1.25 ਲੱਖ ਯੈਲੋ ਟੀਸ਼ਰਟ ਵੰਡੀਆਂ ਗਈਆਂ ਹਨ। ਪਿਛਲੇ ਹਫਤੇ ਵੀ ਅਜਿਹੀਆਂ 1.36 ਲੱਖ ਟੀ-ਸ਼ਰਟਸ ਵੰਡੀਆਂ ਗਈਆਂ ਸੀ।
- ਇਹ ਹਿੰਸਕ ਪ੍ਰਦਰਸ਼ਨ ਫਰਾਂਸ ਦੀ ਸੀਮਾ ਤੋਂ ਪਾਰ ਪਹੁੰਚ ਗਿਆ ਹੈ ਜਿਸ ‘ਚ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੈਂਕੜੇ ਲੋਕ ਜ਼ਖ਼ਮੀ ਵੀ ਹੋਏ ਹਨ।