ਭਾਰਤੀ ਫੌਜ ਵੱਲੋਂ ਪਾਕਿ ਨੂੰ ਫਿਰ ਸਰਜੀਕਲ ਸਟ੍ਰਾਈਕ ਦੀ ਧਮਕੀ
ਏਬੀਪੀ ਸਾਂਝਾ | 09 Dec 2018 06:22 PM (IST)
ਦੇਹਰਾਦੂਨ: ਫੌਜ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਦੇਵਰਾਜ ਅਨਬੂ ਨੇ ਕਿਹਾ ਹੈ ਕਿ ਜੇ ਲੋੜ ਪਈ ਤਾਂ ਫੌਜ ਇੱਕ ਹੋਰ ਸਰਜੀਕਲ ਸਟ੍ਰਾਈਕ ਕਰਨ ਤੋਂ ਪਿੱਛੇ ਨਹੀਂ ਹਟੇਗੀ। ਭਾਰਤੀ ਫੌਜ ਅਕਾਦਮੀ ਵਿੱਚ ਪਾਸਿੰਗ ਆਊਟ ਪਰੇਡ ਦੀ ਸਲਾਮੀ ਲੈਣ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਜਨਰਲ ਅਨਬੂ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਸਰਹੱਦੋਂ ਪਾਰ ਅੱਤਵਾਦੀ ਟਿਕਾਣਿਆਂ ’ਤੇ ਸਰਜੀਕਲ ਸਟ੍ਰਾਈਕ ਕਰ ਕੇ ਆਪਣੀ ਤਾਕਤ ਦਾ ਲੋਹਾ ਪਹਿਲਾਂ ਹੀ ਮਨਵਾ ਚੁੱਕੀ ਹੈ। ਜੇ ਦੁਸ਼ਮਣ ਨੇ ਦੁਬਾਰਾ ਚੁਣੌਤੀ ਦਿੱਤੀ ਤਾਂ ਫੌਜ ਦੁਬਾਰਾ ਸਰਜੀਕਲ ਸਟ੍ਰਾਈਕ ਕਰਨ ਤੋਂ ਹਿਚਕੇਗੀ ਨਹੀਂ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਫੌਜ ਵਿੱਚ ਮਹਿਲਾਵਾਂ ਨੂੰ ਲੜਾਕੂ ਭੂਮਿਕਾ ਦੇਣ ਦੇ ਸਵਾਲ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰ ਪਹਿਲੂ ’ਤੇ ਵਿਚਾਰ ਕੀਤੀ ਜਾ ਰਹੀ ਹੈ ਤੇ ਜਲਦ ਕੁਝ ਨਾ ਕੁਝ ਨਿਕਲ ਕੇ ਸਾਹਮਣੇ ਆਏਗਾ।