ਲੰਦਨ: ਬ੍ਰਿਟੇਨ ਦੇ ਗੈਟਵਿਕ ਏਅਰਪੋਰਟ ਦੇ ਹਵਾਈ ਖੇਤਰ ਵਿੱਚ ਦੋ ਡਰੋਨ ਦੇਖੇ ਗਏ ਜਿਸ ਤੋਂ ਬਾਅਦ ਵੀਰਵਾਰ ਨੂੰ ਇਸ ਕਾਰਨ 760 ਫਲਾਈਟਾਂ ਰੱਦ ਕਰਨੀਆਂ ਪਈਆਂ। ਇਸ ਕਾਰਨ ਕਰੀਬ 1.10 ਲੱਖ ਯਾਰਤੀ ਸਫਰ ਨਹੀਂ ਕਰ ਪਾਏ। ਡ੍ਰੋਨ ਦੇਖੇ ਜਾਣ ਤੋਂ ਬਾਅਦ ਰਨਵੇ ਵੀ ਬੰਦ ਰੱਖਿਆ ਗਿਆ। ਜਾਂਚ ਤੋਂ ਬਾਅਦ ਹੀ ਹਵਾਈ ਅੱਡਾ ਖੋਲ੍ਹਿਆ ਗਿਆ।
ਏਅਰਪੋਰਟ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਹਰੀ ਝੰਡੀ ਮਿਲਣ ਤੋਂ ਰਨਵੇ ਖੋਲ੍ਹਿਆ ਗਿਆ। ਛੁੱਟੀਆਂ ਦੇ ਸੀਜ਼ਨ ‘ਚ ਆਪਣੇ ਰਿਸ਼ਤੇਦਾਰਾਂ ਤੇ ਪਰਿਵਰਕ ਮੈਂਬਰਾਂ ਨੂੰ ਮਿਲਣ ਜਾਣ ਲਈ ਗੈਟਵਿਕ ਜਾਣ ਵਾਲੇ ਲੋਕਾਂ ਨੂੰ ਆਪਣੇ ਫਲਾਈਟਾਂ ਦੀਆਂ ਸੇਵਾਵਾਂ ਦਾ ਸਟੇਟਸ ਦੇਖਣ ਦੀ ਸਲਾਹ ਦਿੱਤੀ ਗਈ। ਕਈ ਫਲਾਈਟਾਂ ਦਾ ਰਸਤਾ ਵੀ ਬਦਲਿਆ ਗਿਆ।
ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਲੰਡਨ, ਹੀਰਥੋ, ਲੁਟੋਨ, ਮੈਨਚੇਸਟਰ ਤੇ ਹੋਰ ਬ੍ਰਿਟਿਸ਼ ਹਵਾਈ ਅੱਡਿਆਂ ‘ਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਬੁੱਧਵਾਰ ਦੀ ਰਾਤ ਕਰੀਬ 9 ਵਜੇ ਏਅਰਪੋਰਟ ਦੇ ਉੱਤੇ ਡ੍ਰੋਨ ਉੱਡਦੇ ਦੇਖੇ ਗਏ। ਇਸ ਤੋਂ ਬਾਅਦ ਏਅਰਪੋਰਟ ‘ਤੇ ਆਵਾਜਾਈ ਨੂੰ ਰੋਕ ਲਾ ਦਿੱਤੀ ਗਈ ਸੀ। ਹੁਣ ਆਵਾਜਾਈ ਫੇਰ ਸ਼ੁਰੂ ਹੋ ਗਈ ਹੈ।