ਵਾਸ਼ਿੰਗਟਨ : ਪਾਕਿਸਤਾਨੀ ਹਰਕਤਾਂ ਤੋਂ ਤੰਗ ਆ ਕੇ ਕੀਤੇ ਗਏ ਭਾਰਤ ਦੇ ਸਰਜੀਕਲ ਸਟ੍ਰਾਈਕ ਤੋਂ ਹੁਣ ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਪਰਵੇਜ਼ ਮੁਸ਼ਰਫ ਭੜਕ ਗਏ ਹਨ। ਮੁਸ਼ਰਫ ਨੇ ਕਿਹਾ ਕਿ ਭਾਰਤ ਦੀ ਧਮਕੀ ਦੇ ਬਦਲੇ ਪਾਕਿਸਤਾਨ ਨੂੰ ਵੀ ਧਮਕੀ ਦੇਣੀ ਚਾਹੀਦੀ ਹੈ। ਸਾਲ 1999 ਦੇ ਕਾਰਗਿਲ ਹਮਲੇ ਦੇ ਸੂਤਰਧਾਰ ਪਾਕਿਸਤਾਨ ਦੇ ਸਾਬਕਾ ਸੈਨਾ ਮੁਖੀ ਪਰਵੇਜ਼ ਮੁਸ਼ਰਫ ਨੇ ਕਿਹਾ ਹੈ ਕਿ ਉੜੀ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਲੀਡਰਾਂ ਵੱਲੋਂ ਦਿੱਤੇ ਗਏ ਕੌੜੇ ਬਿਆਨਾਂ ਦੇ ਜਵਾਬ ਵਿੱਚ ਉਨ੍ਹਾਂ ਨੇ ਭਾਰਤ ਨੂੰ ਬਦਲੇ ਵਿੱਚ ਧਮਕੀ ਦਿੱਤੀ ਹੋਵੇ। ਇੱਕ ਸਵਾਲ ਦੇ ਜਵਾਬ ਵਿੱਚ ਮੁਸ਼ਰਫ ਨੇ ਕਿਹਾ, 'ਮੈਂ ਬਦਲੇ ਵਿੱਚ ਭਾਰਤ ਨੰ ਧਮਕੀ ਦਿੰਦਾ।' ਪਾਕਿਸਤਾਨ ਦੇ ਸਾਬਕਾ ਸੈਨਿਕ ਤਾਨਾਸ਼ਾਹ 18 ਸਤੰਬਰ ਨੂੰ ਉੜੀ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤੀ ਲੀਡਰਾਂ ਤੇ ਸੈਨਿਕ ਅਧਿਕਾਰੀਆਂ ਵੱਲੋਂ ਦਿੱਤੇ ਗਏ ਬਿਆਨਾਂ ਦਾ ਜ਼ਿਕਰ ਕਰ ਰਹੇ ਸਨ। ਜਦੋਂ ਉਨ੍ਹਾਂ ਤੋਂ 'ਬਦਲੇ ਵਿੱਚ ਧਮਕੀ' ਦੇ ਸੁਝਾਅ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, "ਹਾਂ ਕਿਉਂਕਿ ਉਹ ਸਾਨੂੰ ਧਮਕੀ ਦੇ ਰਹੇ ਹਨ ਕਿ ਉਹ ਆਪਣੀ ਪਸੰਦ ਦੇ ਸਮੇਂ ਤੇ ਥਾਂ 'ਤੇ ਸਾਡੇ 'ਤੇ ਵਾਰ ਕਰਨ ਜਾ ਰਹੇ ਹਨ।" ਇਹ ਗੱਲ ਕਿਸੇ ਹੋਰ ਨੇ ਨਹੀਂ ਸਗੋਂ ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਸੈਨਾ ਮੁਖੀ ਤੇ ਰਾਸ਼ਟਰਪਤੀ ਨੇ ਕਹੀ ਹੈ। ਇਹ ਵੱਡਾ ਗੰਭੀਰ ਮਾਮਲਾ ਹੈ। ਵੀਰਵਾਰ ਨੂੰ ਵਾਸ਼ਿੰਗਟਨ ਆਈਡੀਆਜ਼ ਫੋਰ ਵਿੱਚ ਮੁਸ਼ਰਫ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਆਪਣੀ ਪਸੰਦ ਦੇ ਸਮੇਂ ਤੇ ਥਾਂ 'ਤੇ ਹਮਲਾ ਜਿਹੀ ਧਮਕੀ ਨਹੀਂ ਦਿੱਤੀ ਜਾਣੀ ਚਾਹੀਦੀ। ਸਾਬਕਾ ਰਾਸ਼ਟਰਪਤੀ ਨੇ ਕਿਹਾ, 'ਅਜਿਹੇ ਵਿੱਚ ਪਾਕਿਸਤਾਨ ਕੀ ਕਰੇਗਾ? ਸਾਫ ਹੈ ਕਿ ਅਸੀਂ ਤੁਹਾਨੂੰ ਆਪਣੀ ਪਸੰਦ ਦੇ ਸਮੇਂ ਤੇ ਥਾਂ 'ਤੇ ਹਮਲਾ ਕਰਨਗੇ।' ਉਨ੍ਹਾਂ ਇਲਜ਼ਾਮ ਲਾਇਆ, 'ਇਸ ਨਾਲ ਜੰਗ ਦੇ ਹਾਲਾਤ ਬਣਨਗੇ। ਇਸ ਲਈ ਅਜਿਹਾ ਨਾ ਕੀਤਾ ਜਾਵੇ। ਮੈਂ ਸਮਝਦਾ ਹਾਂ ਕਿ ਜੰਗ ਦੇ ਹਾਲਾਤ ਜੋ ਪਾਕਿਸਤਾਨ ਵਿੱਚ ਨਹੀਂ ਸਗੋਂ ਭਾਰਤ ਵਿੱਚ ਪੈਦਾ ਕੀਤੇ ਜਾ ਰਹੇ ਹਨ। ਉਹ ਇੱਕ ਮੁੱਦਾ ਹੈ। ਉਹ ਹਮੇਸ਼ਾ ਅਜਿਹਾ ਕਰਦੇ ਹਨ। ਹਰ ਵਾਰ ਅਜਿਹਾ ਹੀ ਹੁੰਦਾ ਹੈ।'