ਇਸਲਾਮਾਬਾਦ : ਜਨਰਲ ਕਮਰ ਜਾਵੇਦ ਬਾਜਵਾ ਪਾਕਿਸਤਾਨ ਸੈਨਾ ਦੇ ਨਵੇਂ ਮੁਖੀ ਹੋਣਗੇ। ਉਹ ਮੌਜੂਦਾ ਸੈਨਾ ਮੁਖੀ ਰਾਹੀਲ ਸ਼ਰੀਫ਼ ਦੀ ਥਾਂ ਲੈਣਗੇ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਨਵੇਂ ਸੈਨਾ ਮੁਖੀ ਵਜੋਂ ਜਨਰਲ ਕਮਰ ਜਾਵੇਦ ਬਾਜਵਾ ਦੇ ਨਾਮ ਉੱਤੇ ਮੋਹਰ ਲਗਾਈ ਹੈ।

ਰਾਹੀਲ ਸ਼ਰੀਫ਼ 29 ਨਵੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ। ਜਨਰਲ ਜਾਵੇਦ ਬਾਜਵਾ ਬਲੋਚ ਰੈਜੀਮੈਂਟ ਨਾਲ ਸਬੰਧਿਤ ਹਨ ਅਤੇ ਉਨ੍ਹਾਂ ਨੂੰ ਕਸ਼ਮੀਰ ਇਲਾਕੇ ਦਾ ਜ਼ਿਆਦਾ ਤਜਰਬਾ ਹੈ। ਇਸ ਸਮੇਂ ਜਨਰਲ ਜਾਵੇਦ ਬਾਜਵਾ ਪਾਕਿਸਤਾਨ ਸੈਨਾ ਦੇ ਇੰਸਪੈਕਟਰ ਜਨਰਲ ਟਰੇਨਿੰਗ ਦੇ ਅਹੁਦੇ ਹਨ। ਸੈਨਾ ਮੁਖੀ ਬਣਨ ਤੋਂ ਪਹਿਲਾਂ ਜਨਰਲ ਰਾਹੀਲ ਸ਼ਰੀਫ਼ ਵੀ ਇਸ ਅਹੁਦੇ ਉੱਤੇ ਸਨ। ਇਸ ਦੇ ਨਾਲ ਹੀ ਜਨਰਲ ਜੁਬੇਰ ਮਹਿਮੂਦ ਹਯਾਤ ਨੂੰ ਜੁਆਇੰਟ ਚੀਫ਼ ਆਫ਼ ਸਟਾਫ਼ ਕਮੇਟੀ ਦਾ ਚੇਅਰਮੈਨ ਵੀ ਨਿਯੁਕਤ ਕੀਤਾ ਗਿਆ ਹੈ।