ਮੁਸਾਫਰਾਂ ਨਾਲ ਭਰੀ ਬੱਸ ’ਤੇ ਹਮਲਾ, 10 ਜ਼ਖ਼ਮੀ
ਏਬੀਪੀ ਸਾਂਝਾ | 21 Jul 2018 11:11 AM (IST)
ਬਰਲਿਨ: ਜਰਮਨੀ ਦੇ ਉੱਤਰੀ ਸ਼ਹਿਰ ਲੁਬੇਕ ਵਿੱਚ ਸ਼ੁੱਕਰਵਾਰ ਨੂੰ ਇੱਕ ਹਮਲਾਵਰ ਨੇ ਬੱਸ ਵਿੱਚ ਸਵਾਰ ਯਾਤਰੀਆਂ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 10 ਯਾਤਰੀ ਜ਼ਖ਼ਮੀ ਹੋ ਗਏ। ਜਰਮਨੀ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਫਿਰਕਾਪ੍ਰਸਤੀ ਨਾਲ ਜੁੜਿਆ ਨਹੀਂ ਲੱਗਦਾ। ਪੁਲਿਸ ਨੇ ਟਵੀਟ ਕਰ ਕੇ ਦੱਸਿਆ ਕਿ ਹਮਲਾਵਰ ਦੀ ਪਛਾਣ ਹੋ ਚੁੱਕੀ ਹੈ। ਉਹ 34 ਸਾਲ ਦਾ ਇਰਾਨੀ ਮੂਲ ਦਾ ਜਰਮਨ ਨਾਗਰਿਕ ਹੈ, ਜੋ ਲੁਬੇਕ ਵਿੱਚ ਹੀ ਰਹਿੰਦਾ ਹੈ। ਪੁਲਿਸ ਮੁਤਾਬਕ ਹਮਲਾਵਰ ਵਿੱਚ ਕੱਟੜਪੰਥੀ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਤੇ ਨਾ ਹੀ ਉਸ ਦਾ ਅੱਤਵਾਦ ਨਾਲ ਕੋਈ ਸਬੰਧ ਹੈ। ਜਾਣਕਾਰੀ ਮੁਤਾਬਕ ਹਮਲਾ ਚਾਕੂ ਨਾਲ ਕੀਤਾ ਗਿਆ। ਘਟਨਾ ਦੁਪਹਿਰ ਲਗਪਗ ਇੱਕ ਵਜੇ ਦੇ ਆਸਪਾਸ ਵਾਪਰੀ। ਘਟਨਾ ਗੇ ਗਵਾਹ ਨੇ ਦੱਸਿਆ ਕਿ ਯਾਤਰੀਆਂ ਨਾਲ ਭਰੀ ਬੱਸ ਵਿੱਚ ਹਮਲਾਵਰ ਨੇ ਚਾਕੂ ਨਾਲ ਯਾਤਰੀਆਂ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਡਰਾਈਵਰ ਨੇ ਤੁਰੰਤ ਬੱਸ ਦਾ ਦਰਵਾਜ਼ਾ ਖੋਲ੍ਹਿਆ ਤੇ ਯਾਤਰੀਆਂ ਨੂੰ ਤੁਰੰਤ ਬਾਹਰ ਜਾਣ ਲਈ ਕਿਹਾ।