ਮਿਸਟਰ ਬੀਮ ਦੀ ਮੌਤ ਦੀ ਖਬਰ ਜ਼ਰੀਏ ਫੈਲ ਰਿਹਾ ਵਾਇਰਸ
ਏਬੀਪੀ ਸਾਂਝਾ | 20 Jul 2018 04:05 PM (IST)
ਕਾਮੇਡੀ ਕਿੰਗ ਮਿਸਟਰ ਬੀਮ, ਯਾਨੀ ਰੋਵਨ ਐਟਕਿੰਸਨ ਇੱਕ ਵਾਰ ਫਿਰ ਆਪਣੀ ਮੌਤ ਦੀ ਖਬਰ ਦੀਆਂ ਅਫਵਾਹਾਂ ਸਬੰਧੀ ਸੁਰਖੀਆਂ ਵਿੱਚ ਹੈ। ਸੋਸ਼ਲ ਮੀਡੀਆ ’ਤੇ ਤੀਜੀ ਵਾਰ ਰੋਵਨ ਦੇ ਮਰਨ ਦੀ ਅਫਵਾਹ ਫੈਲ ਰਹੀ ਹੈ। ਵਾਇਰਲ ਰਿਪੋਰਟ ਮੁਤਾਬਕ ਇੱਕ ਸਟੰਟ ਦੀ ਸ਼ੂਟਿੰਗ ਦੌਰਾਨ 63 ਸਾਲ ਦੇ ਰੋਵਨ ਦੀ ਮੌਤ ਹੋ ਗਈ ਹੈ ਪਰ ਬਾਅਦ ’ਚ ਪਤਾ ਲੱਗਾ ਕਿ ਇਹ ਖ਼ਬਰ ਝੂਠੀ ਹੈ। ਜਦੋਂ ਇਸ ਖਬਰ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚ ਕੰਪਿਊਟਰ ਵਾਇਰਸ ਫੈਲਾਉਣ ਵਾਲੇ ਤੱਥ ਸਾਹਮਣੇ ਆਏ। ਪਤਾ ਲੱਗਾ ਹੈ ਕਿ ਇੱਕ ਕੰਪਿਊਟਰ ਵਾਇਰਸ ਨੂੰ ਵੱਧ ਤੋਂ ਵੱਧ ਲੋਕਾਂ ਤਕ ਫੈਲਾਉਣ ਦੀ ਕੋਸ਼ਿਸ਼ ਵਿੱਚ ਇਹ ਅਫਵਾਹ ਫੈਲਾਈ ਗਈ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਅਦਾਕਾਰ ਦੀ ਮੌਤ ਦੀ ਅਫਵਾਹ ਉੱਡੀ ਹੈ। ਇਸ ਤੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਹੈ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪਿਛਲੀ ਦੋਵੇਂ ਵਾਰ ਵੀ ਅਫਵਾਹ ਪਿੱਛੇ ਇਹੀ ਕਾਰਨ ਸਾਹਮਣੇ ਆਇਆ ਸੀ।