ਨਵੀਂ ਦਿੱਲੀ: ਭਾਰਤ 'ਚ ਫੇਕ ਖ਼ਬਰਾਂ ਵਾਇਰਲ ਹੋਣ ਦੀ ਵਜ੍ਹਾ ਨਾਲ ਕਈ ਹੱਤਿਆਵਾਂ ਤੋਂ ਬਾਅਦ ਵਟਸਐਪ ਨੇ ਵੱਡਾ ਕਦਮ ਉਠਾਉਣ ਦਾ ਫੈਸਲਾ ਲਿਆ ਹੈ। ਕੰਪਨੀ ਨੇ ਫੈਸਲਾ ਕੀਤਾ ਹੈ ਕਿ ਵਟਸਐਪ ਫਾਰਵਰਡ ਫੀਚਰ ਨੂੰ ਪੂਰੀ ਦੁਨੀਆਂ 'ਚ ਲਿਮਿਟ ਕੀਤਾ ਜਾਵੇਗਾ ਜਦਕਿ ਭਾਰਤ 'ਚ ਇਸਨੂੰ ਬਾਕੀ ਦੇਸ਼ਾਂ ਨਾਲੋਂ ਵੀ ਵੱਧ ਲਿਮਿਟਡ ਕੀਤਾ ਜਾਵੇਗਾ। ਨਵੇਂ ਨੇਮਾਂ ਮੁਤਾਬਕ ਭਾਰਤ 'ਚ ਹੁਣ ਕੋਈ ਵੀ ਯੂਜ਼ਰ ਇੱਕ ਮੈਸੇਜ ਨੂੰ ਪੰਜ ਤੋਂ ਵੱਧ ਵਾਰ ਫਾਰਵਰਡ ਨਹੀਂ ਕਰ ਸਕਦਾ।


ਵਟਸਐਪ ਅਫਵਾਹਾਂ ਨੇ ਲਈਆਂ 30 ਤੋਂ ਵੱਧ ਜਾਨਾਂ
ਕੰਪਨੀ ਨੇ ਇਹ ਫੈਸਲਾ ਮੌਬ ਲਿਚਿੰਗ ਦੀਆਂ ਉਨ੍ਹਾਂ ਘਟਨਾਵਾਂ ਤੋਂ ਬਾਅਦ ਲਿਆ ਹੈ ਜਿਸਦੇ ਪਿੱਛੇ ਵਟਸਐਪ 'ਤੇ ਫੈਲੀਆਂ ਬੱਚਾ ਚੋਰੀ ਦੀਆਂ ਝੂਠੀਆਂ ਅਫਵਾਹਾਂ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ।
ਭਾਰਤ 'ਚ ਵਟਸਐਪ 'ਤੇ ਬੱਚਾ ਚੋਰੀ ਦੀਆਂ ਅਫਵਾਹਾਂ ਫੈਲਣ ਦੀ ਵਜ੍ਹਾ ਨਾਲ 30 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫਵਾਹਾਂ ਤੋਂ ਬਾਅਦ ਹੋਈਆਂ ਮੌਤਾਂ ਨੂੰ ਲੈਕੇ ਆਮ ਲੋਕਾਂ ਦੇ ਨਾਲ ਨਾਲ ਸਰਕਾਰ ਨੇ ਵੀ ਵਟਸਐਪ ਖਿਲਾਫ ਨੋਟਿਸ ਲਿਆ ਹੈ ਜਿਸ ਤੋਂ ਬਾਅਦ ਕੰਪਨੀ ਨਵਾਂ ਫੀਚਰ ਲਿਆ ਰਹੀ ਹੈ।

ਜ਼ਿਕਰੋਯਗ ਹੈ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤੀ ਲੋਕ ਵਟਸਐਪ 'ਤੇ ਸਭ ਤੋਂ ਜ਼ਿਆਦਾ ਮੈਸੇਜ ਤੇ ਮਲਟੀਮੀਡੀਆ ਮੈਸੇਜ ਫਾਰਵਰਡ ਕਰਦੇ ਹਨ।