ਨਵੀਂ ਦਿੱਲੀ: ਚੀਨੀ ਕੰਪਨੀ ਹੁਆਵੇ ਨੇ ਨੋਵਾ 3i ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਚਾਰ ਕੈਮਰਿਆਂ ਤੇ ਨੌਚ ਫੀਚਰ ਦੇ ਨਾਲ ਆ ਰਿਹਾ ਹੈ। ਇਸ ਦੇ ਨਾਲ ਹੀ ਹੁਆਵੇ ਨੇ ਨੋਵਾ 3 ਦੀ ਕੀਮਤ ਬਾਰੇ ਵੀ ਜਾਣਕਾਰੀ ਦਿੱਤੀ ਹੈ।


ਹੁਆਵੇ ਨੋਵਾ 3 ਤੇ ਨੋਵਾ 3i ਦੀ ਕੀਮਤ
ਹੁਆਵੇ ਨੋਵਾ ਦੀ ਕੀਮਤ 30,600 ਰੁਪਏ ਹੈ। ਚੀਨ 'ਚ ਇਸ ਫੋਨ ਦੀ ਵਿਕਰੀ 19 ਜੁਲਾਈ ਤੋਂ ਸ਼ੁਰੂ ਹੋਵੇਗੀ। ਇਹ ਫੋਨ ਕਾਲਾ, ਨੀਲਾ, ਸੁਨਹਿਰੀ ਤੇ ਜਾਮਣੀ ਰੰਗ ਚ ਉਪਲਬਧ ਹੋਵੇਗਾ।


ਨੋਵਾ 3i 4 ਜੀਬੀ ਰੈਮ/128 ਜੀਬੀ ਸਟੋਰੇਜ ਦੀ ਕੀਮਤ 20,400 ਰੁਪਏ ਜਦਕਿ 6 ਜੀਬੀ ਰੈਮ ਮਾਡਲ ਦੀ ਕੀਮਤ ਲਗਪਗ 22,400 ਰੁਪਏ ਹੋਵੇਗੀ। ਇਹ ਫੋਨ 10 ਅਗਸਤ ਤੋਂ ਬਜ਼ਾਰ ਚ ਉਪਲਬਧ ਹੋਵੇਗਾ। ਇਸ 'ਚ ਕਾਲਾ, ਜਾਮਣੀ ਤੇ ਸਫੇਦ ਰੰਗ ਦੇ ਵੈਰੀਐਂਟ ਹੋਣਗੇ।


ਹੁਆਵੇ ਨੋਵਾ 3i ਦੀ ਖਾਸੀਅਤ
ਡਿਊਲ ਸਿਮ ਵਾਲਾ ਹੁਆਵੇ ਨੋਵਾ 3i ਐਂਡਰਾਇਡ 8.1 ਅੋਰੀਓ ਬੇਸਡ EMUI 8.2 ਤੇ ਚਲਦਾ ਹੈ। ਇਸ ਚ 6.3 ਇੰਚ ਦੀ ਫੁੱਲ ਐਚਡੀ ਸਕਰੀਨ ਦਿੱਤੀ ਗਈ ਹੈ ਜੋ 1080X2340 ਪਿਕਸਲ ਰੈਜ਼ੋਲੂਸ਼ਨ ਨਾਲ ਆਵੇਗੀ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਚ ਅੋਕਟਾ ਕੋਰ ਹਾਈਸਿਲੀਕਨ ਕਿਰਿਨ 710 ਪ੍ਰਸੈਸਰ ਚਿੱਪ ਦਿੱਤੀ ਗਈ ਹੈ।


ਕੈਮਰਾ ਫੀਚਰ ਦੀ ਗੱਲ ਕਰੀਏ ਤਾਂ ਹੁਆਵੇ ਨੋਵਾ 3i ਵਿੱਚ ਵਰਟੀਕਲ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਰੀਅਰ ਕੈਮਰੇ ਦਾ ਪ੍ਰਾਇਮਰੀ ਸੈਂਸਰ ਲੈਂਸ 16 ਮੈਗਾਪਿਕਸਲ ਤੇ ਸੈਕੰਡਰੀ ਸੈਂਸਰ 2 ਮੈਗਾਪਿਕਸਲ ਦਾ ਹੈ। ਫਰੰਟ ਕੈਮਰਾ ਵੀ ਡਿਊਲ ਕੈਮਰਾ ਸੈਟਅਪ ਦੇ ਨਾਲ ਆਉਂਦਾ ਹੈ।


ਕਨੈਕਟੀਵਿਟੀ ਫੀਚਰ ਵਿੱਚ 4G ਐਲਟੀਈ, ਡਿਊਲ ਬੈਂਡ ਵਾਈ ਫਾਈ 802,11 ਏਸੀ, ਬਲੂਟੁੱਥ 4.2 ਐਲਈ, ਯੂਐਸਬੀ 2.0, ਗਲੋਨਾਸ ਤੇ ਜੀਪੀਐਸ ਸ਼ਾਮਲ ਹਨ।