ਨਵੀਂ ਦਿੱਲੀ: ਵੋਡਾਫੋਨ ਨੇ ਆਪਣਾ 199 ਰੁਪਏ ਵਾਲਾ ਪਲਾਨ ਰੀਵਾਈਜ਼ ਕਰਦਿਆਂ ਰੋਜ਼ਾਨਾ ਮਿਲਣ ਵਾਲਾ ਡਾਟਾ ਦੁੱਗਣਾ ਕਰ ਦਿੱਤਾ ਹੈ। 199 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 2.8 ਜੀਬੀ ਡਾਟਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਨਲਿਮਿਟਡ ਲੋਕਲ, ਐਸਟੀਡੀ ਵਾਇਸ ਕਾਲ ਵੀ ਯੂਜ਼ਰ ਨੂੰ ਦਿੱਤੀ ਜਾਵੇਗੀ। ਜਦਕਿ ਜੀਓ ਦੇ 198 ਰੁਪਏ ਵਾਲੇ ਪਲਾਨ 'ਚ ਰੋਜ਼ਾਨਾ 2 ਜੀਬੀ ਡਾਟਾ ਮਿਲਦਾ ਹੈ ਤੇ ਏਅਰਟੈਲ ਦੇ 199 ਰੁਪਏ ਵਾਲੇ ਪਲਾਨ 'ਚ 1.4 ਜੀਬੀ ਰੋਜ਼ਾਨਾ ਡਾਟਾ ਦਿੱਤਾ ਜਾਂਦਾ ਹੈ।


ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ ਵੋਡਾਫੋਨ ਦਾ 199 ਰੁਪਏ ਦਾ ਰਿਚਾਰਜ ਕਰਾਉਣ ਤੇ 28 ਦਿਨਾਂ ਲਈ ਕੁੱਲ 78.4 ਜੀਬੀ ਡਾਟਾ ਦਿੱਤਾ ਜਾਵੇਗਾ। ਪਹਿਲਾਂ ਇਸ ਪਲਾਨ 'ਚ ਰੋਜ਼ਾਨਾ 1.4 ਜੀਬੀ ਡਾਟਾ ਦਿੱਤਾ ਜਾਂਦਾ ਸੀ। ਨਵੇਂ ਪਲਾਨ ਤਹਿਤ ਵਾਈਸ ਕਾਲ ਲਈ ਪ੍ਰਤੀ ਦਿਨ 250 ਤੇ ਹਫਤੇ ਦੇ 1000 ਮਿੰਟ ਦਿੱਤੇ ਗਏ ਹਨ।


ਹਾਲਾਂਕਿ ਇਹ ਪ੍ਰੀਪੈਡ ਪੈਕ ਅਜੇ ਚੋਣਵੇਂ ਵੋਡਾਫੋਨ ਗਾਹਕਾਂ ਲਈ ਉਪਲਬਧ ਹੈ। ਆਂਧਰਾ ਪ੍ਰਦੇਸ਼, ਤੇਲੰਗਾਨਾ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੇ ਗਾਹਕ ਇਸ ਨਵੇਂ ਪ੍ਰੀਪੇਡ ਪਲਾਨ ਦੀ ਵਰਤੋਂ ਨਹੀਂ ਕਰ ਸਕਣਗੇ।