ਜਰਮਨੀ: ਬਰਲਿਨ ਵਿੱਚ ਹੋਣ ਵਾਲੀ ਪਹਿਲੀ ਇੰਟਰਨੈਸ਼ਨਲ ਟਰਾਂਸਪੋਰਟ ਪ੍ਰਦਰਸ਼ਨੀ ਵਿੱਚ ਪਹਿਲੀ ਚਾਲਕ ਰਹਿਤ ਟ੍ਰਾਮ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਟ੍ਰਾਮ ਵਿੱਚ ਸਾਰੇ ਕੰਮ ਇੱਕ ਕੰਪਿਊਟਰ ਕਰ ਰਿਹਾ ਹੈ। ਦੁਨੀਆ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਤਕਨੀਕਾਂ ਹਨ ਪਰ ਜਰਮਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਹ ਤਕਨੀਕ ਸਭ ਤੋਂ ਅਲੱਗ ਹੈ। ਇਹ ਟ੍ਰਾਮ ਉਨ੍ਹਾਂ ਟਰੈਕਾਂ ’ਤੇ ਹੀ ਚੱਲੇਗੀ ਜਿਨ੍ਹਾਂ ’ਤੇ ਹੋਰ ਡਰਾਈਵਰ ਟ੍ਰਾਮ ਚਲਾਉਂਦੇ ਹਨ।
ਦੁਨੀਆ ਦੀ ਇਸ ਪਹਿਲੀ ਚਾਲਕ ਰਹਿਤ ਟ੍ਰਾਮ ਨੂੰ 50 ਕੰਪਿਊਟਰ ਵਿਗਿਆਨੀਆਂ ਤੇ ਇੰਜਨੀਅਰਾਂ ਦੀ ਟੀਮ ਨੇ ਵਿਕਸਤ ਕੀਤਾ ਹੈ। ਇਹ ਟ੍ਰਾਮ ਰਡਾਰ ਤੇ ਕੈਮਰਾ ਸੈਂਸਰ ਨਾਲ ਲੈਸ ਹੈ। ਇਸ ਦੇ ਨਾਲ ਹੀ ਇਹ ਟ੍ਰਾਮ AI ਐਲਗੋਰਿਮਦ ’ਤੇ ਆਧਾਰਤ ਹੈ ਜੋ ਟਰੈਕਸਾਈਡ ਸਿਗਨਲ ਦਿੰਦੀ ਹੈ ਤੇ ਪੈਦਲ ਚੱਲਣ ਵਾਲਿਆਂ ਤੇ ਵਾਹਨਾਂ ਨੂੰ ਪਾਰ ਕਰਨ ਵਰਗੇ ਖ਼ਤਰਿਆਂ ਨੂੰ ਪਹਿਲਾਂ ਹੀ ਦੱਸ ਦਿੰਦੀ ਹੈ। ਹਾਲਾਂਕਿ ਐਮਰਜੈਂਸੀ ਕੰਡੀਸ਼ਨ ਲਈ ਸੁਰੱਖਿਆ ਚਾਲਕ ਨਾਲ ਇਸ ਨੂੰ 6 ਕਿਲੋਮੀਟਰ ਦੇ ਟੈਸਟਿੰਗ ਟਰੈਕ ’ਤੇ ਚਲਾਇਆ ਗਿਆ।
ਇਸ ਯੋਜਨਾ ਦੇ ਮੈਨੇਜਰ ਓਲਿਵਰ ਗਲੇਸਰ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਸੁਰੱਖਿਆ ਹੈ, ਜਿਸ ਵਿੱਚ 420 ਮੁਲਾਜ਼ਮ ਹਨ ਤੇ ਸਾਲਾਨਾ 33 ਮਿਲੀਅਨ ਯਾਤਰੀਆਂ ਦੀ ਸੁਰੱਖਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਇਸ ਯੋਜਨਾ ਨਾਲ ਨੌਕਰੀਆਂ ’ਤੇ ਮਾੜਾ ਅਸਰ ਨਹੀਂ ਪਏਗਾ। ਇਹ ਕੰਮ ਸੌਖਾ ਨਹੀਂ ਹੈ। ਉਹ ਇਕ ਸਮੇਂ ਲਗਪਗ 250 ਯਾਤਰੀਆਂ ਲਈ ਜ਼ਿੰਮੇਵਾਰੀ ਹਨ।