ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਕਹਿਰ ਇਸ ਸਮੇਂ ਪੂਰੀ ਦੁਨੀਆਂ 'ਤੇ ਮੰਡਰਾ ਰਿਹਾ ਹੈ। ਚਮਗਿੱਦੜਾਂ, ਇਨਸਾਨਾਂ ਤੇ ਕੁੱਤੇ ਬਿੱਲੀਆਂ ਤੋਂ ਕੋਰੋਨਾ ਵਾਇਰਸ ਫੈਲਣ ਦੀਆਂ ਗੱਲਾਂ ਦੌਰਾਨ ਅਫਰੀਕੀ ਦੇਸ਼ ਤੰਜਾਨੀਆਂ 'ਚ ਬੱਕਰੀ ਤੇ ਫਲ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ।


ਤੰਜਾਨੀਆਂ 'ਚ ਇਕ ਬੱਕਰੀ ਤੇ ਇਕ ਵਿਸ਼ੇਸ਼ ਪ੍ਰਕਾਰ ਦੇ ਸਥਾਨਕ ਫਲ ਪਾਅਪਾ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਹਾਲਾਂਕਿ ਇਸ ਤੋਂ ਬਾਅਦ ਉੱਥੋਂ ਦੇ ਰਾਸ਼ਟਰਪਤੀ ਜੌਨ ਮਾਗੁਫਲੀ ਨੇ ਟੈਸਟ ਕਿੱਟਾਂ ਖ਼ਰਾਬ ਹੋਣ ਦਾ ਦਾਅਵਾ ਕੀਤਾ ਹੈ। ਰਾਸ਼ਟਰਪਤੀ ਨੇ ਟੈਸਟ ਕਿੱਟਾਂ ਦੀ ਜਾਂਚ ਕਰਨ ਲਈ ਕਿਹਾ ਹੈ।


ਕੋਰੋਨਾ ਵਾਇਰਸ ਦੇ ਕੇਸ ਤੰਜਾਨੀਆਂ 'ਚ ਵੀ ਘੱਟ ਨਹੀਂ ਅਤੇ ਕੁਝ ਦਿਨ ਪਹਿਲਾਂ ਹੀ ਰਾਸ਼ਟਰਪਤੀ ਜੌਨ ਮਾਗੁਫਲੀ ਦੀ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਲੁਕਾਉਣ ਨੂੰ ਲੈਕੇ ਦੁਨੀਆਂ ਭਰ 'ਚ ਆਲੋਚਨਾ ਹੋਈ ਸੀ। ਹਾਲਾਂਕਿ ਬੱਕਰੀ ਤੇ ਫਲ ਦੇ ਕੋਰੋਨਾ ਪੌਜ਼ੇਟਿਵ ਪਾਏ ਜਾਣ 'ਤੇ ਉਨ੍ਹਾਂ ਕਿਹਾ ਹੈ ਕਿ ਜੋ ਟੈਸਟ ਕਿੱਟਾਂ ਵਿਦੇਸ਼ਾਂ ਤੋਂ ਆਈਆਂ ਉਹ ਸਹੀ ਨਹੀਂ ਹਨ।


ਇਹ ਵੀ ਪੜ੍ਹੋ: ਕੋਰੋਨਾ ਨਾਲ ਜੰਗ ਅਜੇ ਲੰਬੀ, ਵੈਕਸੀਨ ਲਈ ਕਰਨਾ ਪਵੇਗਾ ਇੰਤਜ਼ਾਰ


ਦਰਅਸਲ ਤੰਜਾਨੀਆਂ 'ਚ ਬੱਕਰੀ ਤੇ ਪਾਅਪਾ ਫਲ ਅਤੇ ਭੇਡ ਦੇ ਸੈਂਪਲ ਲਏ ਗਏ ਸਨ। ਸੈਂਪਲ ਨੂੰ ਜਾਂਚ ਲਈ ਤੰਜਾਨੀਆਂ ਦੀ ਲੈਬਾਰਟਰੀ 'ਚ ਭੇਜਿਆ ਤਾਂ ਜਾਂਚ ਵਿੱਚ ਪਤਾ ਲੱਗਾ ਕਿ ਬੱਕਰੀ ਤੇ ਪਾਅਪਾ ਫਲ ਕੋਰੋਨਾ ਪੌਜ਼ੇਟਿਵ ਹਨ। ਐਤਵਾਰ ਤੰਜਾਨੀਆਂ 'ਚ ਕੋਰੋਨਾ ਵਾਇਰਸ ਕਾਰਨ 17 ਲੋਕਾਂ ਦੀ ਮੌਤ ਹੋ ਗਈ।