Gold missing : ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਰੀ ਦੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਸੋਨੇ ਨਾਲ ਭਰਿਆ ਇੱਕ ਵੱਡਾ ਕੰਟੇਨਰ ਲਾਪਤਾ ਹੋ ਗਿਆ ਹੈ। ਇਸ ਕੰਟੇਨਰ ਵਿੱਚ 1 ਅਰਬ 23 ਕਰੋੜ ਰੁਪਏ ਤੋਂ ਵੱਧ ਦਾ ਸੋਨਾ ਸੀ। ਮਾਮਲੇ ਸਬੰਧੀ ਇਕ ਜਾਂਚ ਅਧਿਕਾਰੀ ਨੇ ਦੱਸਿਆ ਕਿ ਕਾਂਗੋ ਵਿਚ ਸੋਨਾ ਆਇਆ ਸੀ ਪਰ ਇਹ ਟਰਮੀਨਲ ਤੋਂ ਹੀ ਗਾਇਬ ਹੋ ਗਿਆ, ਜਿਸਦਾ ਖੁਲਾਸਾ ਅਨਲੋਡਿੰਗ ਸਮੇਂ ਹੋਇਆ ।



 

‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਘਟਨਾ ਕੈਨੇਡਾ ਦੇ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੀ ਹੈ। ਇਸ ਸਬੰਧੀ ਇੰਸਪੈਕਟਰ ਸਟੀਫਨ ਡੁਵੈਸਟੀਨ ਨੇ ਦੱਸਿਆ ਕਿ 17 ਅਪ੍ਰੈਲ ਨੂੰ ਪੀਅਰਸਨ ਏਅਰਪੋਰਟ 'ਤੇ ਸੋਨੇ ਨਾਲ ਭਰਿਆ ਇਕ ਕੰਟੇਨਰ ਆਇਆ ਸੀ ਪਰ ਜਦੋਂ ਇਸ ਨੂੰ ਉਤਾਰਨ ਦੀ ਬਾਰੀ ਆਈ ਤਾਂ ਇਹ ਗਾਇਬ ਸੀ।


 



ਇੰਸਪੈਕਟਰ ਸਟੀਫਨ ਨੇ ਦੱਸਿਆ ਕਿ ਕੰਟੇਨਰ ਦੇ ਏਅਰਪੋਰਟ 'ਤੇ ਆਉਣ ਤੱਕ ਦੇਖਿਆ ਗਿਆ ਸੀ ਪਰ ਜਦੋਂ ਜਹਾਜ਼ ਨੂੰ ਅਨਲੋੜ ਕੀਤਾ ਗਿਆ ਤਾਂ ਅਚਾਨਕ ਇਸ ਦੇ ਲਾਪਤਾ ਹੋਣ ਦੀ ਖਬਰ ਆ ਗਈ। ਇਸ ਨੂੰ ਕਦੋਂ ਅਤੇ ਕਿਸ ਨੇ ਗਾਇਬ ਕੀਤਾ, ਇਸ ਦਾ ਪਤਾ ਨਹੀਂ ਲੱਗ ਸਕਿਆ। ਫਿਲਹਾਲ ਜਾਂਚ ਚੱਲ ਰਹੀ ਹੈ। ਸਟੀਫਨ ਨੇ ਇਹ ਨਹੀਂ ਦੱਸਿਆ ਕਿ ਸੋਨਾ ਕਿੱਥੋਂ ਆਇਆ ਸੀ ਅਤੇ ਕਿੱਥੇ ਜਾ ਰਿਹਾ ਸੀ।

 

'ਟੋਰਾਂਟੋ ਸਨ' ਨੇ ਦੱਸਿਆ ਕਿ ਇਹ ਸੋਨਾ ਉੱਤਰੀ ਓਨਟਾਰੀਓ ਦੀ ਇੱਕ ਖਾਨ ਤੋਂ ਬੈਂਕਾਂ ਲਈ ਟੋਰਾਂਟੋ ਭੇਜਿਆ ਗਿਆ ਹੋ ਸਕਦਾ ਹੈ। ਇਸ ਚੋਰੀ ਪਿੱਛੇ ਸੰਗਠਿਤ ਅਪਰਾਧੀ ਗਿਰੋਹ ਦਾ ਹੱਥ ਹੋ ਸਕਦਾ ਹੈ। ਚੋਰੀ ਦੀ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਦੇਖੀ ਗਈ। ਹਾਲਾਂਕਿ ਸਥਾਨਕ ਪ੍ਰਸ਼ਾਸਨ ਵੱਲੋਂ ਇਸ ਘਟਨਾ ਨੂੰ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਨਾ ਦੇਖਣ ਦੀ ਗੱਲ ਕਹੀ ਗਈ ਹੈ।

ਜਦੋਂ ਬ੍ਰਾਜ਼ੀਲ ਵਿੱਚ ਹੋਈ ਸੀ ਸੋਨੇ ਦੀ ਚੋਰੀ


ਚੋਰੀ ਦੀ ਅਜਿਹੀ ਹੀ ਇੱਕ ਘਟਨਾ 2019 ਵਿੱਚ ਬ੍ਰਾਜ਼ੀਲ ਤੋਂ ਸਾਹਮਣੇ ਆਈ ਸੀ। ਫਿਰ ਅੱਠ ਹਥਿਆਰਬੰਦ ਬਦਮਾਸ਼ ਪੁਲਿਸ ਅਧਿਕਾਰੀਆਂ ਦੇ ਭੇਸ ਵਿੱਚ ਸਾਓ ਪੌਲੋ ਸ਼ਹਿਰ ਦੇ ਗੁਆਰੁਲਹੋਸ ਹਵਾਈ ਅੱਡੇ ਵਿੱਚ ਦਾਖਲ ਹੋਏ ਅਤੇ ਲਗਭਗ 2 ਅਰਬ ਰੁਪਏ ਦਾ ਸੋਨਾ ਲੁੱਟ ਕੇ ਫਰਾਰ ਹੋ ਗਏ। ਇਹ ਸੋਨਾ ਅਮਰੀਕਾ ਦੇ ਨਿਊਯਾਰਕ ਅਤੇ ਸਵਿਟਜ਼ਰਲੈਂਡ ਦੇ ਜ਼ਿਊਰਿਖ ਨੂੰ ਭੇਜਿਆ ਜਾਣਾ ਸੀ। ਇਸ ਸਾਰੀ ਘਟਨਾ ਨੂੰ ਸਿਰਫ 3 ਮਿੰਟ 'ਚ ਅੰਜਾਮ ਦਿੱਤਾ ਗਿਆ ਸੀ। ਬਦਮਾਸ਼ ਦੋ ਫਰਜ਼ੀ ਪੁਲਸ ਵੈਨਾਂ 'ਚ ਸਵਾਰ ਹੋ ਕੇ ਆਏ ਸਨ।