Canada Visa: ਵਿਜ਼ਿਟਰ ਵੀਜ਼ੇ ’ਤੇ ਕੈਨੇਡਾ ਗਏ ਲੋਕਾਂ ਲਈ ਖੁਸ਼ਖਬਰੀ ਹੈ। ਹੁਣ ਉਹ ਬਗੈਰ ਮੁਲਕ ਛੱਡੇ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਇਸ ਨਾਲ ਭਾਰਤੀਆਂ ਸਣੇ ਅਨੇਕਾਂ ਵਿਦੇਸ਼ੀ ਨਾਗਰਿਕਾਂ ਨੂੰ ਵੱਡੀ ਰਾਹਤ ਮਿਲੀ ਹੈ। ਉਂਝ ਇਹ ਰਾਹਤ ਆਰਜ਼ੀ ਹੈ ਜੋ 28 ਫਰਵਰੀ 2025 ਤੱਕ ਜਾਰੀ ਰਹੇਗੀ।


 


ਹਾਸਲ ਜਾਣਕਾਰੀ ਮੁਤਾਬਕ ਵਿਜ਼ਿਟਰ ਵੀਜ਼ੇ ’ਤੇ ਕੈਨੇਡਾ ਗਏ ਵਿਦੇਸ਼ੀ ਨਾਗਰਿਕ, ਜਿਨ੍ਹਾਂ ਕੋਲ ਕਿਸੇ ਵੈਧ ਜੌਬ ਦੀ ਪੇਸ਼ਕਸ਼ ਹੈ, ਉਹ ਹੁਣ ਬਿਨਾਂ ਮੁਲਕ ਛੱਡੇ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਇਹ ਐਲਾਨ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਕੀਤਾ ਹੈ। 



ਦੱਸ ਦਈਏ ਕਿ ਆਈਆਰਸੀਸੀ ਦੀ ਇਹ ਪੇਸ਼ਕਦਮੀ ਕਰੋਨਾ ਮਹਾਮਾਰੀ ਦੌਰਾਨ ਜਾਰੀ ਆਰਜ਼ੀ ਪਬਲਿਕ ਪਾਲਿਸੀ ਦਾ ਹੀ ਵਾਧਾ ਹੈ, ਜੋ ਵੀਰਵਾਰ ਨੂੰ ਖ਼ਤਮ ਹੋ ਰਹੀ ਸੀ। ਇਸ ਪਾਲਿਸੀ ਨੂੰ ਹੁਣ ਦੋ ਸਾਲ ਲਈ 28 ਫਰਵਰੀ 2025 ਤੱਕ ਵਧਾ ਦਿੱਤਾ ਗਿਆ ਹੈ।


ਇਸ ਸਰਕਾਰੀ ਪਾਲਿਸੀ ਤਹਿਤ ਅਪਲਾਈ ਕਰਨ ਵਾਲੇ ਵਿਜ਼ਿਟਰ, ਜਿਨ੍ਹਾਂ ਕੋਲ ਪਿਛਲੇ 12 ਮਹੀਨਿਆਂ ਤੋਂ ਵਰਕ ਪਰਮਿਟ ਹੈ, ਵੀ ਹੁਣ ਆਪਣੇ ਕਿਸੇ ਨਵੇਂ ਰੁਜ਼ਗਾਰਦਾਤੇ (ਐਂਪਲਾਇਰ) ਕੋਲ ਆਰਜ਼ੀ ਵਰਕ ਆਥੋਰਾਈਜ਼ੇਸ਼ਨ ਦੀ ਅਰਜ਼ੀ ਦਾਖ਼ਲ ਕਰ ਸਕਣਗੇ। ਪਾਲਿਸੀ ਵਿੱਚ ਕੀਤੇ ਇਸ ਆਰਜ਼ੀ ਬਦਲਾਅ ਤੋਂ ਪਹਿਲਾਂ ਕੈਨੇਡਾ ਵਿੱਚ ਕੰਮ ਲਈ ਅਪਲਾਈ ਕਰਨ ਵਾਲਿਆਂ ਨੂੰ ਇਸ ਮੁਲਕ ਵਿਚ ਆਉਣ ਤੋਂ ਪਹਿਲਾਂ ਹੀ ਸ਼ੁਰੂਆਤੀ ਵਰਕ ਪਰਮਿਟ ਲਈ ਅਪਲਾਈ ਕਰਨ ਦੀ ਲੋੜ ਹੁੰਦੀ ਸੀ। 


ਜੇਕਰ ਉਹ ਪਹਿਲਾਂ ਹੀ ਵਿਜ਼ਿਟਰ ਵੀਜ਼ਾ ’ਤੇ ਕੈਨੇਡਾ ਵਿਚ ਸਨ, ਤਾਂ ਉਨ੍ਹਾਂ ਨੂੰ ਆਪਣਾ ਵਰਕ ਪਰਮਿਟ ਹਾਸਲ ਕਰਨ ਲਈ ਮੁਲਕ ਛੱਡਣਾ ਪੈਂਦਾ ਸੀ। ਹੁਣ ਇਸ ਨਵੀਂ ਪਾਲਿਸੀ ਨਾਲ ਵਿਜ਼ਿਟਰ ਵੀਜ਼ੇ ’ਤੇ ਆਏ ਲੋਕਾਂ ਨੂੰ ਕੈਨੇਡਾ ਛੱਡਣ ਦੀ ਲੋੜ ਨਹੀਂ ਪਏਗੀ। 


ਇਸ ਆਰਜ਼ੀ ਪਾਲਿਸੀ ਦਾ ਲਾਹਾ ਲੈਣ ਵਾਲਿਆਂ ਕੋਲ ਵਰਕ ਪਰਮਿਟ ਲਈ ਅਪਲਾਈ ਕਰਨ ਵਾਲੇ ਦਿਨ ਕੈਨੇਡਾ ਵਿਚ ਠਹਿਰ ਦਾ ਵੈਧ ਸਟੇਟਸ ਹੋਣਾ ਚਾਹੀਦਾ ਹੈ ਤੇ ਉਨ੍ਹਾਂ ਕੋਲ ਜੌਬ ਪੇਸ਼ਕਸ਼ ਹੋਵੇ, ਜਿਸ ਨਾਲ ਲੇਬਰ ਮਾਰਕੀਟ ਇੰਪੈਕਟ ਅਸੈੱਸਮੈਂਟ (ਐਲਐਮਆਈਏ) ਜਾਂ ਐਲਐਮਆਈਏ ਤੋਂ ਛੋਟ ਵਾਲਾ ਪੱਤਰ ਹੋਵੇ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।









ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼


ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ


ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ