ਫਲੋਰੀਡਾ: ਅਮਰੀਕਾ ਵਿੱਚ ਲੜਕੀ ਨੇ ਅਨੋਖਾ ਕਾਰਾ ਕਰ ਦਿੱਤਾ। 24 ਸਾਲਾ ਲੜਕੀ ਨੇ ਭੁਲੇਖਾ ਨਾਲ ਆਪਣੇ ਦਾਦੇ ਨਾਲ ਹੀ ਵਿਆਹ ਕਰਾ ਲਿਆ। ਭੁਲੇਖੇ ਤੋਂ ਪਰਦਾ ਉਸ ਸਮੇਂ ਚੁੱਕਿਆ ਗਿਆ ਜਦੋਂ ਲੜਕੀ ਨੇ ਵਿਆਹ ਤੋਂ ਬਾਅਦ ਆਪਣੀ ਪਰਿਵਾਰਕ ਐਲਬਮ ਦੇਖੀ। ਐਲਬਮ ਵਿੱਚ ਲੜਕੀ ਦੇ ਪਤੀ ਨਾਲ ਉਸ ਦਾ ਪਿਤਾ ਵੀ ਨਜ਼ਰ ਆਇਆ। ਫ਼ੋਟੋ ਦੇਖ ਕੇ ਲੜਕੀ ਤੁਰੰਤ ਸਦਮੇ ਵਿੱਚ ਆ ਗਈ।

ਅਸਲ ਵਿੱਚ ਮਾਮਲਾ ਅਮਰੀਕਾ ਦੇ ਫਲੋਰੀਡਾ ਸ਼ਹਿਰ ਦਾ ਹੈ। ਇੱਥੇ ਇੱਕ 68 ਸਾਲ ਦੇ ਕਾਰੋਬਾਰੀ ਨਾਲ ਇੱਕ 24 ਸਾਲ ਦੀ ਲੜਕੀ ਲਿਵਇੰਨ ਰਿਲੇਸ਼ਨ ਵਿੱਚ ਦੋ ਸਾਲ ਤੋਂ ਰਹਿ ਰਹੀ ਸੀ। ਇਸ ਤੋਂ ਬਾਅਦ ਦੋਵਾਂ ਨੇ ਪਿਛਲੇ ਮਹੀਨੇ ਵਿਆਹ ਕਰਵਾ ਲਿਆ ਤੇ ਮਿਆਮੀ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਲੜਕੀ ਨੇ ਆਪਣੇ ਪਤੀ ਦੀ ਪਰਿਵਾਰਕ ਐਲਬਮ ਦੇਖਣ ਦੀ ਜ਼ਿੱਦ ਕੀਤੀ। ਐਲਬਮ ਵਿੱਚ ਉਸ ਦਾ ਪਤੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੀ।

ਇੱਕ ਫ਼ੋਟੋ ਵਿੱਚ ਲੜਕੀ ਦਾ ਪਤੀ ਇੱਕ ਬਜ਼ੁਰਗ ਨਾਲ ਖੜ੍ਹਾ ਸੀ। ਲੜਕੀ ਨੇ ਆਖਿਆ ਕਿ ਇਹ ਤਾਂ ਉਸ ਦਾ ਪਿਤਾ ਹੈ ਤਾਂ ਉਸ ਦੇ ਪਤੀ ਨੇ ਜਵਾਬ ਦਿੱਤਾ ਫ਼ੋਟੋ ਵਿੱਚ ਉਸ ਨਾਲ ਦਿਖਾਈ ਦੇ ਰਿਹਾ ਇਨਸਾਨ ਉਸ ਦਾ ਬੇਟਾ ਹੈ। ਇਹ ਸੁਣ ਕੇ ਲੜਕੀ ਦੇ ਹੋਸ਼ ਉੱਡ ਗਏ ਪਰ ਕੁਝ ਸਮੇਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਸਮਝਾਇਆ ਤੇ ਦੋਵਾਂ ਨੇ ਫਿਰ ਤੋਂ ਇਕੱਠੇ ਰਹਿਣ ਦਾ ਫ਼ੈਸਲਾ ਕਰ ਲਿਆ।

ਲੜਕੀ ਅਨੁਸਾਰ ਉਸ ਦੇ ਕਾਲਜ ਵਿੱਚ ਪੜ੍ਹਾਈ ਦੌਰਾਨ ਇੱਕ ਨੌਜਵਾਨ ਨਾਲ ਸਬੰਧ ਬਣ ਗਏ ਸਨ ਜਿਸ ਕਾਰਨ ਉਹ ਪ੍ਰੈਗਨੈਂਟ ਹੋ ਗਈ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਲੜਕੀ ਨੇ ਇੱਕ ਕਲੱਬ ਵਿੱਚ ਡਾਂਸਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਹੀ ਉਹ ਦਾ ਬਜ਼ੁਰਗ ਕਾਰੋਬਾਰੀ ਨਾਲ ਅਫੇਅਰਜ਼ ਹੋ ਗਿਆ ਤੇ ਦੋਵਾਂ ਨੇ ਪਹਿਲਾਂ ਇਕੱਠਿਆਂ ਰਹਿਣਾ ਤੇ ਬਾਅਦ ਵਿੱਚ ਵਿਆਹ ਕਰ ਲਿਆ।

ਦੂਜੇ ਪਾਸੇ ਬਜ਼ੁਰਗ ਦਾ ਇਹ ਤੀਜਾ ਵਿਆਹ ਹੈ। ਖ਼ਾਸ ਗੱਲ ਇਹ ਹੈ ਕਿ ਉਸ ਦੀ ਦੋਵੇਂ ਪਤਨੀਆਂ ਗ਼ਰੀਬੀ ਕਾਰਨ ਉਸ ਨੂੰ ਛੱਡ ਕੇ ਚਲੇ ਗਈਆਂ ਸਨ। ਇਸ ਤੋਂ ਬਾਅਦ ਉਸ ਨੇ ਲਾਟਰੀ ਖੇਡਣੀ ਸ਼ੁਰੂ ਕਰ ਦਿੱਤੀ ਤੇ ਇਨ੍ਹਾਂ ਵਿੱਚੋਂ ਇੱਕ ਲਾਟਰੀ ਨੇ ਉਸ ਨੂੰ ਕਰੋੜਪਤੀ ਬਣਾ ਦਿੱਤਾ। ਬਜ਼ੁਰਗ ਅਨੁਸਾਰ ਉਹ ਦੋ ਸਾਲ ਆਪਣੀ ਨਾਲ ਰਿਹਾ ਹੈ ਤੇ ਕਦੇ ਵੀ ਨਹੀਂ ਲੱਗਾ ਜਿਸ ਲੜਕੀ ਨਾਲ ਉਹ ਰਹਿੰਦਾ ਹੈ ਉਹ ਉਸ ਦੀ ਪੋਤੀ ਹੈ। ਬਜ਼ੁਰਗ ਅਨੁਸਾਰ ਉਹ ਆਪਣਾ ਤੀਜਾ ਵਿਆਹ ਨਹੀਂ ਤੋੜਨਾ ਚਾਹੁੰਦਾ।