ਨਵੀਂ ਦਿੱਲੀ: ਅਮਰੀਕਾ ਵਿੱਚ ਖੁੱਲ੍ਹੇਆਮ ਮਿਲਦੇ ਹਥਿਆਰਾਂ ਨੂੰ ਲੈ ਕੇ ਦੇਸ਼ ਵਿੱਚ ਵੱਡੀ ਬਹਿਸ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਜ਼ਿਆਦਾਤਰ ਅਮਰੀਕਾ ਦਾ ਬੰਦੂਕ ਨੂੰ ਲੈ ਕੇ ਮੋਹ ਘੱਟ ਨਹੀਂ ਹੋਇਆ। ਤਾਜ਼ਾ ਸਰਵੇ ਵਿੱਚ ਇਹ ਗੱਲ ਫਿਰ ਤੋਂ ਉੱਭਰ ਕੇ ਸਾਹਮਣੇ ਆਈ ਹੈ। ਅਮਰੀਕਾ ਵਿੱਚ ਕਰੀਬ 50 ਫ਼ੀਸਦੀ ਬੱਚੇ ਆਪਣੇ ਘਰ ਵਿੱਚ ਸੁਰੱਖਿਆ ਦੇ ਹਿਸਾਬ ਨਾਲ ਰੱਖੇ ਹਥਿਆਰਾਂ ਨਾਲ ਖੇਡਦੇ ਹਨ। ਸਰਵੇ ਅਨੁਸਾਰ ਜ਼ਿਆਦਾਤਰ ਮਾਪਿਆਂ ਨੇ ਇਸ ਮੁੱਦੇ ਉੱਤੇ ਪੂਰੀ ਰਾਏ ਦਿੱਤੀ ਪਰ ਕੁਝ ਮਾਪਿਆਂ ਨੂੰ ਹਥਿਆਰਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨਾਖ਼ੁਸ਼ੀ ਪ੍ਰਗਟਾਈ।

ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਪ੍ਰੋਫੈਸਰ ਜੇਨ ਐਸ ਗਾਰਬਟ ਦਾ ਕਹਿਣਾ ਹੈ ਕਿ ਬੰਦੂਕ ਨੂੰ ਲੈ ਕੇ ਮਾਤਾ-ਪਿਤਾ ਤੇ ਡਾਕਟਰਾਂ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ ਪਰ ਅਜਿਹਾ ਹੋ ਨਹੀਂ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਮਾਪਿਆਂ ਨਾਲ ਇਸ ਮੁੱਦੇ ਉੱਤੇ ਗੱਲਬਾਤ ਕਰਨਗੇ ਤਾਂ ਉਨ੍ਹਾਂ ਦੇ ਮਰੀਜ਼ ਇਲਾਜ ਬੰਦ ਕਰ ਦਿੰਦੇ ਹਨ।

ਇਸ ਤੋਂ ਇਲਾਵਾ ਕੁਝ ਰਾਜਾਂ ਵਿੱਚ ਤਾਂ ਡਾਕਟਰਾਂ ਨੂੰ ਕੇਸ ਦਾ ਵੀ ਸਾਹਮਣਾ ਕਰਨ ਪਿਆ। ਖੋਜਕਰਤਾਵਾਂ ਨੇ ਸ਼ਹਿਰੀ, ਅਰਧ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਰਹਿਣ ਵਾਲੇ ਕਰੀਬ 1,246 ਮਾਪਿਆਂ ਨਾਲ ਗੱਲਬਾਤ ਕਰਕੇ ਇਹ ਨਤੀਜਾ ਕੱਢਿਆ ਹੈ।