ਇਸ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਦਖਲ ਦਿੱਤਾ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜੋ ਹੁਣ ਹਿਰਾਸਤ ਵਿੱਚ ਹਨ। ਜਾਰੀ ਬਿਆਨ ਮੁਤਾਬਿਕ, “ਪੰਜਾਬ ਦੇ ਸੂਬਾਈ ਅਧਿਕਾਰੀਆਂ ਨੇ ਦੱਸਿਆ ਹੈ ਕਿ ਅੱਜ ਨਨਕਾਣਾ ਸਾਹਿਬ ਸ਼ਹਿਰ ਵਿੱਚ ਦੋ ਮੁਸਲਿਮ ਧਿਰਾਂ ਵਿਚਾਲੇ ਝੱਗੜਾ ਹੋਇਆ ਸੀ।
ਪਾਕਿਸਤਾਨੀ ਵਿਦੇਸ਼ੀ ਮੰਤਰਾਲੇ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਘਟਨਾ ਨੂੰ ਫਿਰਕੂ ਮਸਲੇ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਸਪਸ਼ਟ ਤੌਰ 'ਤੇ ਪ੍ਰੇਰਿਤ ਹੋ ਰਹੀ ਹੈ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਬਿਲਕੁਲ ਸਹੀ ਸਲਾਮਤ ਹੈ ਅਤੇ ਕਿਸੇ ਨੇ ਵੀ ਇਸ ਨੂੰ ਹੱਥ ਨਹੀਂ ਲਾਇਆ।
ਵਿਦੇਸ਼ੀ ਮੰਤਰਾਲੇ ਨੇ ਬਿਆਨ ਵਿੱਚ ਇਹ ਵੀ ਸਪਸ਼ਟ ਕਰਨ ਦਾ ਯਤਨ ਕਿਤਾ ਹੈ ਕਿ ਗੁਰਦੁਆਰਾ ਸਾਹਿਬ ਦੀ ਬੇਅਦਬੀ ਅਤੇ ਢਾਹੁਣ ਵਾਲੇ ਬਿਆਨ ਨਾ ਸਿਰਫ ਝੂਠੇ ਹਨ, ਬਲਕਿ ਸ਼ਰਾਰਤੀ ਵੀ ਹਨ।
ਮੰਤਰਾਲੇ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਪਾਕਿਸਤਾਨ ਵੱਲੋਂ ਘੱਟ ਗਿਣਤੀਆਂ ਪ੍ਰਤੀ ਸਤਿਕਾਰ ਕਰਨ ਦੀ ਵਚਨਬੱਧਤਾ ਦੀ ਇਕ ਸਪਸ਼ਟ ਮਿਸਾਲ ਸੀ।