ਅਮਰੀਕਾ ਵਿੱਚ ਐੱਚ 1 ਵੀਜ਼ਾ ਤਹਿਤ ਜਾਣ ਵਾਲੇ ਲੋਕਾਂ ਲਈ ਵੱਡੀ ਰਾਹਤ ਮਿਲੀ ਹੈ, ਜਿਸ ਤਹਿਤ ਉਹ ਅਮਰੀਕਾ ਪਹੁੰਚ ਕੇ ਇੱਕ ਵਿਸ਼ੇਸ਼ ਨਿਯਮ ਦੇ ਤਹਿਤ ਕੰਮ ਕਰ ਸਕਣਗੇ।

ਇਸ ਵੀਜ਼ਾ ਤਹਿਤ ਅਮਰੀਕਾ ਜਾਣ ਵਾਲਿਆਂ ਨੂੰ ਇੱਕ ਤੋਂ ਜ਼ਿਆਦਾ ਕੰਪਨੀਆਂ ਵਿਚ ਕੰਮ ਕਰਨ ਦਾ ਮੌਕਾ ਮਿਲ ਸਕੇਗਾ। ਅਮਰੀਕਾ ਦੀ ਇਮੀਗਰੇਸ਼ਨ ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਐੱਚ1ਬੀ ਵੀਜ਼ਾ ‘ਤੇ ਅਮਰੀਕਾ ਗਏ ਵਿਦੇਸ਼ ਪੇਸ਼ੇਵਰ ਇਕ ਤੋਂ ਜ਼ਿਆਦਾ ਕੰਪਨੀਆਂ ਵਿਚ ਕੰਮ ਕਰ ਸਕਦੇ ਹਨ।

ਭਾਰਤੀ ਆਈ. ਟੀ. ਪੇਸ਼ੇਵਰਾਂ ਵਿਚ ਇਹ ਵੀਜ਼ਾ ਕਾਫੀ ਪ੍ਰਚਲਿਤ ਹੈ।
ਐੱਚ1ਬੀ ਇੱਕ ਗ਼ੈਰ ਪ੍ਰਵਾਸੀ ਵੀਜ਼ਾ ਹੈ, ਜਿਸ ਵਿੱਚ ਅਮਰੀਕੀ ਕੰਪਨੀਆਂ ਨੂੰ ਕੁਝ ਖਾਸ ਅਹੁਦਿਆਂ ‘ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਰੱਖਣ ਦੀ ਇਜਾਜ਼ਤ ਹੁੰਦੀ ਹੈ।

ਅਮਰੀਕਾ ਦੀਆਂ ਤਕਨਾਲੋਜੀ ਕੰਪਨੀਆਂ ਹਰ ਸਾਲ ਚੀਨ ਅਤੇ ਭਾਰਤ ਜਿਹੇ ਦੇਸ਼ਾਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੇਸ਼ੇਵਰਾਂ ਦੀ ਨਿਯੁਕਤੀ ਕਰਦੀ ਹੈ। ਐੱਚ1 ਬੀ ਵੀਜ਼ਾ ਦੀਆਂ ਐਪਲੀਕੇਸ਼ਨਾਂ ‘ਤੇ ਫੈਸਲਾ ਲੈਣ ਵਾਲੀ ਸੰਘੀ ਏਜੰਸੀ ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾਵਾਂ (ਯੂ.ਐੱਸ.ਸੀ.ਆਈ.ਐੱਸ.) ਨੇ ਕੱਲ੍ਹ ਟਵੀਟ ਕੀਤਾ, "ਸਧਾਰਨ ਤੌਰ ‘ਤੇ ਐੱਚ1 ਬੀ ਵੀਜ਼ਾ ਕਰਮਚਾਰੀ ਇਕ ਤੋਂ ਜ਼ਿਆਦਾ ਮਾਲਕਾਂ ਲਈ ਕੰਮ ਕਰ ਸਕਦਾ ਹੈ।"