ਲੰਡਨ: ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਤੋਂ ਬਾਅਦ ਉਸ ਦਾ ਮੁੰਡਾ ਹਮਜ਼ਾ ਬ੍ਰਿਟਿਸ਼ ਤੇ ਅਮਰੀਕੀ ਸੁਰੱਖਿਆ ਏਜੰਸੀਆਂ ਲਈ ਸਿਰਦਰਦ ਬਣਿਆ ਹੋਇਆ ਹੈ। ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਜ਼ਿੰਦਾ ਜਾਂ ਮੁਰਦਾ ਸਾਹਮਣੇ ਲਿਆਉਣ ਦਾ ਹੁਕਮ ਦਿੱਤਾ ਹੈ।
ਬ੍ਰਿਟਿਸ਼ ਤੇ ਅਮਰੀਕੀ ਕਮਾਂਡੋ ਸੀਰੀਆ 'ਚ ਹੈਲੀਕਾਪਟਰਾਂ, ਡ੍ਰੋਨਾਂ ਦੀ ਮਦਦ ਨਾਲ ਹਮਜ਼ਾ ਨੂੰ ਲੱਭ ਰਹੇ ਹਨ। ਉਹ ਅਮਰੀਕੀ ਤੇ ਬ੍ਰਿਟਿਸ਼ ਖੁਫੀਆ ਏਜੰਸੀਆਂ ਦੀ ਮੋਸਟ ਵਾਟੰਡ ਲਿਸਟ 'ਚ ਹੈ। ਮੰਨਿਆ ਜਾ ਰਿਹਾ ਹੈ ਕਿ ਪਿਉ ਦੇ ਮਾਰੇ ਜਾਣ ਤੋਂ ਬਾਅਦ 28 ਸਾਲ ਦਾ ਹਮਜ਼ਾ ਅਲਕਾਇਦਾ ਦੇ ਅੱਤਵਾਦੀਆਂ ਨੂੰ ਇਕੱਠਾ ਕਰ ਰਿਹਾ ਹੈ। ਉਹ ਅਲਕਾਇਦਾ ਦਾ ਨਵਾਂ ਸਰਗਨਾ ਬਣ ਚੁੱਕਿਆ ਹੈ।
ਖੁਫੀਆਂ ਏਜੰਸੀਆਂ ਦੀ ਰਿਪੋਰਟ ਹੈ ਕਿ ਹਮਜ਼ਾ 2011 'ਚ ਪਿਉ ਦੇ ਮਾਰੇ ਜਾਣ ਤੋਂ ਪੱਛਮੀ ਮੁਲਕਾਂ 'ਤੇ ਵੱਡੇ ਅੱਤਵਾਦੀ ਹਮਲਿਆਂ ਦੀ ਪਲਾਨਿੰਗ ਕਰ ਰਿਹਾ ਹੈ। ਪਾਕਿ ਦੇ ਏਬਟਾਬਾਦ 'ਚ ਓਸਾਮਾ ਦੇ ਮਾਰੇ ਜਾਣ ਦੇ ਕੁਝ ਹਫਤੇ ਪਹਿਲਾਂ ਹਮਜ਼ਾ ਉੱਥੋਂ ਫਰਾਰ ਹੋ ਗਿਆ ਸੀ।
ਦੋ ਸਾਲ ਪਹਿਲਾਂ ਵੀਡੀਓ 'ਚ ਹਮਜ਼ਾ ਨਜ਼ਰ ਆਇਆ। ਉਸ ਨੇ ਲੰਡਨ 'ਚ ਹੋਏ ਅੱਤਵਾਦੀ ਹਮਲੇ ਦੀ ਤਾਰੀਫ ਕੀਤੀ ਸੀ। ਵੀਡੀਓ 'ਚ ਉਹ ਨੌਜਵਾਨਾਂ ਨੂੰ ਅੱਤਵਾਦੀ ਟ੍ਰੇਨਿੰਗ ਦਿੰਦਾ ਨਜ਼ਰ ਆ ਰਿਹਾ ਸੀ। ਅਮਰੀਕੀ ਖੁਫੀਆ ਏਜੰਸੀਆਂ ਨੇ ਉਸ ਨੂੰ ਟੌਪ-10 ਵਾਨਟਿੰਡ ਦੀ ਲਿਸਟ 'ਚ ਰੱਖਿਆ ਹੈ। ਉਸ ਨੂੰ ਫੜਣ ਲਈ 40 ਕਮਾਂਡੋ ਸੀਰੀਆ 'ਚ ਮਿਸ਼ਨ 'ਤੇ ਹਨ। ਇਨ੍ਹਾਂ ਕੋਲ ਹਾਈਟੈਕ ਹਥਿਆਰ ਹਨ।