ਵੈਲਿੰਗਟਨ: ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੂੰ ਲੌਕਡਾਉਨ ਦੀ ਉਲੰਘਣਾ ਕਰਨ ਭਾਰੀ ਪੈ ਗਿਆ। ਸਰਕਾਰ ਨੇ ਉਸ ਨੂੰ ਅਹੁਦੇ ਤੋਂ ਹਟਾ ਕਿ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਉਸ ਦਾ ਅਸਤੀਫ਼ਾ ਨਾਮਨਜ਼ੂਰ ਕਰਕੇ ਉਸ ਨੂੰ ਮੰਤਰੀ ਮੰਡਲ ਦੇ ਅਹੁਦੇ ਤੋਂ ਹੇਠਲਾ ਚਾਰਜ ਦਿੱਤਾ ਹੈ।
ਸਿਹਤ ਮੰਤਰੀ ਨੂੰ ਭਾਰੀ ਪਿਆ ਨਿਯਮਾਂ ਦੀ ਉਲੰਘਣਾ
ਕੁਆਰੰਟੀਨ ਉਲੰਘਣਾ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਮੰਤਰੀ ਦੀ ਚਾਰੇ ਪਾਸੇ ਆਲੋਚਨਾ ਹੋਣ ਲੱਗੀ। ਇਸ ਦੌਰਾਨ ਸਹਿਤ ਮੰਤਰੀ ਡਾਕਟਰ ਡੇਵਿਡ ਕਲਾਰਕ ਨੇ ਆਪਣੇ ਬਿਆਨ ਵਿੱਚ ਕਿਹਾ ਕਿ, "ਇਸ ਸਮੇਂ ਅਸੀਂ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਤਿਹਾਸਕ ਕੁਰਬਾਨੀਆਂ ਦੇਣ ਲਈ ਕਹਿ ਰਹੇ ਹਾਂ। ਇਸ ਦੌਰਾਨ ਅਸੀਂ ਉਨ੍ਹਾਂ ਨਾਲ ਧੋਖਾ ਕੀਤਾ ਹੈ। ਮੈਂ ਮੂਰਖ ਸੀ। ਮੈਨੂੰ ਸਮਝ ਆਇਆ ਕਿ ਲੋਕ ਮੇਰੇ ਨਾਲ ਨਾਰਾਜ਼ ਕਿਉਂ ਹਨ।"
ਡਾਕਟਰ ਡੇਵਿਡ ਕਲਾਰਕ ਨੇ ਆਪਣੇ ਪਰਿਵਾਰ ਨੂੰ ਬੀਚ 'ਤੇ ਲਿਜਾਣ ਵਾਲੀ ਗੱਲ ਮੰਨੀ। ਉਸਨੇ ਦੂਜੀ ਵਾਰ ਕੁਆਰੰਟੀਨ ਦਾ ਉਲੰਘਣਾ ਕੀਤਾ ਹੈ। ਪਹਿਲਾਂ, ਉਹ ਚੋਟੀ 'ਤੇ ਸਾਈਕਲ ਚਲਾਉਂਦੇ ਦੇਖਿਆ ਗਿਆ ਸੀ। ਉਸ ਨੇ ਪਰਿਵਾਰ ਨੂੰ ਸਮੁੰਦਰ ਦੇ ਕਿਨਾਰੇ ਲਿਜਾਣ ਕਾਰਨ ਹੋਏ ਹੰਗਾਮੇ ਤੋਂ ਬਾਅਦ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ।
ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਉਸਨੂੰ ਕੈਬਨਿਟ ਦੇ ਅਹੁਦੇ ਤੋਂ ਹੇਠਾਂ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ। ਪ੍ਰਧਾਨ ਮੰਤਰੀ ਜੈਸਿੰਡਾ ਆਡਰਨ ਨੇ ਕਿਹਾ, "ਆਮ ਹਾਲਤਾਂ ਵਿੱਚ ਮੈਂ ਉਸਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੰਦੀ ਹਾਂ। ਜੋ ਵੀ ਉਸ ਨੇ ਕੀਤਾ ਉਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਇਸ ਲਈ ਮੁਆਫੀ ਨਹੀਂ ਹੈ। ਫਿਲਹਾਲ ਸਾਡੀ ਸਰਕਾਰ ਦੀ ਤਰਜੀਹ ਕੋਰੋਨਾ ਖ਼ਿਲਾਫ਼ ਲੜਾਈ ਹੈ।
ਸਿਹਤ ਮੰਤਰੀ ਨੇ ਤੋੜਿਆ ਲੌਕਡਾਊਨ, ਸਰਕਾਰ ਨੇ ਅਹੁਦੇ ਤੋਂ ਹੀ ਹਟਾਇਆ
ਏਬੀਪੀ ਸਾਂਝਾ
Updated at:
08 Apr 2020 03:43 PM (IST)
ਨਿਊਜ਼ੀਲੈਂਡ ਦੇ ਸਿਹਤ ਮੰਤਰੀ ਨੂੰ ਲੌਕਡਾਉਨ ਦੀ ਉਲੰਘਣਾ ਕਰਨ ਭਾਰੀ ਪੈ ਗਿਆ। ਸਰਕਾਰ ਨੇ ਉਸ ਨੂੰ ਅਹੁਦੇ ਤੋਂ ਹਟਾ ਕਿ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -