ਮਾਂਟਰੀਅਲ: ਕੈਨੇਡਾ 'ਚ ਆਏ ਬਰਫੀਲੇ ਤੁਫਾਨ 'ਬਮ ਸਾਇਕਲੋਨ' ਨੇ ਨਿਉ ਫਾਉਂਡਲੈਂਡ, ਅਟਲਾਨਟਿਕ ਤੇ ਲੈਬਰਾਡੋਰ ਸੂਬੇ 'ਚ ਤਬਾਹੀ ਮਚਾ ਦਿੱਤੀ ਹੈ। ਸ਼ੁਕਰਵਾਰ-ਸ਼ਨੀਵਾਰ ਨੂੰ ਆਏ ਬਰਫੀਲੇ ਤੁਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਨਿਉ ਫਾਉਂਡਲੈਂਡ ਦੀ ਰਾਜਧਾਨੀ ਸੇਂਟ ਜੌਨ 'ਚ ਇਤਹਾਸ ਦੀ ਹੁਣ ਤੱਕ ਦੀ ਸਭ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ। ਸੇਂਟ ਜੌਨ ਹਵਾਈ ਅੱਡੇ ਤੇ 120-157 ਕਿਲੋ ਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਸੇਵਾ ਠੱਪ ਹੋ ਗਈ।
ਇੱਥੇ ਇੱਕ ਦਿਨ 'ਚ 30 ਇੰਚ ਬਰਫ ਪਈ। ਇਸ ਨਾਲ ਰਾਜਧਾਨੀ ਦਾ 21 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਭਾਰੀ ਬਰਫ ਬਾਰੀ ਕਰਨ ਇੱਥੇ ਘਰਾਂ ਦੇ ਦਰਵਾਜੇ ਬੰਦ ਹੋ ਗਏ ਤੇ ਲੋਕ ਅੰਦਰ ਫਸ ਗਏ। ਸੜਕ ਤੇ ਖੜੀਆਂ ਗੱਡੀਆਂ ਬਰਫ ਹੇਠਾਂ ਦੱਬ ਗਈਆਂ। ਲੋਕਾਂ ਦੀ ਇਸ ਹਾਲਤ 'ਚ ਮਦਦ ਕਰਨ ਸੈਨਾ ਨੂੰ ਪਹੁੰਚਣਾ ਪਿਆ।
ਨਿਉ ਫਾਉਂਡਲੈਂਡ ਤੇ ਲੈਬਰਾਡੋਰ ਵਿੱਚ 150-200 ਸੈਨਾ ਦੇ ਜਵਾਨਾਂ ਨੂੰ ਭੇਜਿਆ ਗਿਆ ਹੈ ਤਾਂ ਜੋ ਉਹ ਬਰਫ 'ਚ ਫਸੇ ਲੋਕਾਂ ਨੂੰ ਕੱਢ ਸਕਣ।
ਕੈਨੇਡਾ 'ਚ ਕੁਦਰਤ ਦਾ ਕਹਿਰ, ਘਰਾਂ ਅੰਦਰ ਹੀ ਫਸੇ ਲੋਕ
ਏਬੀਪੀ ਸਾਂਝਾ
Updated at:
21 Jan 2020 03:21 PM (IST)
ਕੈਨੇਡਾ 'ਚ ਆਏ ਬਰਫੀਲੇ ਤੁਫਾਨ 'ਬਮ ਸਾਇਕਲੋਨ' ਨੇ ਨਿਉ ਫਾਉਂਡਲੈਂਡ, ਅਟਲਾਨਟਿਕ ਤੇ ਲੈਬਰਾਡੋਰ ਸੂਬੇ 'ਚ ਤਬਾਹੀ ਮਚਾ ਦਿੱਤੀ ਹੈ। ਸ਼ੁਕਰਵਾਰ-ਸ਼ਨੀਵਾਰ ਨੂੰ ਆਏ ਬਰਫੀਲੇ ਤੁਫਾਨ ਦੀ ਲਪੇਟ 'ਚ ਆਉਣ ਤੋਂ ਬਾਅਦ ਨਿਉ ਫਾਉਂਡਲੈਂਡ ਦੀ ਰਾਜਧਾਨੀ ਸੇਂਟ ਜੌਨ 'ਚ ਇਤਹਾਸ ਦੀ ਹੁਣ ਤੱਕ ਦੀ ਸਭ ਤੋਂ ਭਾਰੀ ਬਰਫਬਾਰੀ ਦਰਜ ਕੀਤੀ ਗਈ। ਸੇਂਟ ਜੌਨ ਹਵਾਈ ਅੱਡੇ ਤੇ 120-157 ਕਿਲੋ ਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਜਿਸ ਕਾਰਨ ਹਵਾਈ ਸੇਵਾ ਠੱਪ ਹੋ ਗਈ।
- - - - - - - - - Advertisement - - - - - - - - -