Global Liveability Index: ਗਲੋਬਲ ਲਿਵਬਿਲਟੀ ਇੰਡੈਕਸ (GLI) ਜਾਰੀ ਕੀਤਾ ਗਿਆ ਹੈ ਤੇ ਇਸ ਵਿਚ ਦੁਨੀਆ ਦੇ ਸ਼ਹਿਰਾਂ ਦੀ ਸੂਚੀ ਦਿੱਤੀ ਗਈ ਹੈ ਕਿ ਕਿਹੜਾ ਸ਼ਹਿਰ ਰਹਿਣ ਯੋਗ ਹੈ ਜਾਂ ਨਹੀਂ। ਇਸ ਵਿੱਚ ਮੈਡੀਕਲ ਸਹੂਲਤਾਂ, ਸਿੱਖਿਆ, ਸੱਭਿਆਚਾਰ, ਮਨੋਰੰਜਨ, ਬੁਨਿਆਦੀ ਢਾਂਚਾ ਆਦਿ ਨੂੰ ਆਧਾਰ ਬਣਾਇਆ ਗਿਆ। ਇਸ ਸਾਲ ਗਲੋਬਲ ਔਸਤ ਸਕੋਰ ਪਿਛਲੇ 15 ਸਾਲਾਂ ਵਿੱਚ ਸਭ ਤੋਂ ਵੱਧ ਹੈ। ਚੋਟੀ ਦੇ 5 ਸ਼ਹਿਰਾਂ ਦੀ ਸੂਚੀ ਵਿੱਚ ਮੁੱਖ ਤੌਰ 'ਤੇ ਯੂਰਪ ਅਤੇ ਆਸਟਰੇਲੀਆ ਦੇ ਸ਼ਹਿਰ ਸ਼ਾਮਲ ਹਨ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਆਸਟ੍ਰੀਆ ਦੀ ਰਾਜਧਾਨੀ ਵਿਏਨਾ ਗਲੋਬਲ ਲਾਈਵਬਿਲਟੀ ਇੰਡੈਕਸ (ਜੀਐਲਆਈ) ਵਿੱਚ ਪਹਿਲੇ ਸਥਾਨ 'ਤੇ ਹੈ। ਲਗਾਤਾਰ ਦੂਜੀ ਵਾਰ ਇਹ ਦੁਨੀਆ ਦਾ ਸਭ ਤੋਂ ਵਧੀਆ ਰਹਿਣ ਯੋਗ ਸ਼ਹਿਰ ਬਣ ਗਿਆ ਹੈ। ਇਸ ਦਾ GLI ਸਕੋਰ 98.4 ਅੰਕ ਹੈ।
2. ਡੈਨਮਾਰਕ ਦੀ ਰਾਜਧਾਨੀ ਕੋਪਨਹੇਗਨ ਦੁਨੀਆ ਦਾ ਦੂਜਾ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਹੈ। ਇਸਦਾ GLI ਸਕੋਰ 98 ਅੰਕ ਹੈ। ਗਲੋਬਲ ਲਾਈਵਬਿਲਟੀ ਇੰਡੈਕਸ (GLI), ਮੈਡੀਕਲ ਸਹੂਲਤਾਂ, ਸਿੱਖਿਆ, ਸੱਭਿਆਚਾਰ, ਮਨੋਰੰਜਨ, ਬੁਨਿਆਦੀ ਢਾਂਚੇ ਆਦਿ ਦੇ ਆਧਾਰ 'ਤੇ ਹਰੇਕ ਸ਼ਹਿਰ ਨੂੰ 100 ਵਿੱਚੋਂ ਇੱਕ ਅੰਕ ਦਿੱਤਾ ਗਿਆ ਹੈ।
3. ਇਸ ਸੂਚੀ 'ਚ ਆਸਟ੍ਰੇਲੀਆ ਦਾ ਮੈਲਬੋਰਨ ਤੀਜੇ ਨੰਬਰ 'ਤੇ ਹੈ। ਇਸ ਦਾ GLI ਸਕੋਰ 97.7 ਹੈ। ਕੋਵਿਡ-19 ਤੋਂ ਬਾਅਦ ਇੱਥੇ ਮੈਡੀਕਲ ਸੁਵਿਧਾਵਾਂ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ।
4. ਇਸ ਸੂਚੀ 'ਚ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ ਚੌਥੇ ਨੰਬਰ 'ਤੇ ਹੈ। ਸਿਡਨੀ ਦਾ GLI ਸਕੋਰ 97.4 ਹੈ। ਉਸ ਨੇ ਇਹ ਅੰਕ ਸਿਹਤ ਸਹੂਲਤਾਂ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਆਧਾਰ ’ਤੇ ਹਾਸਲ ਕੀਤੇ ਹਨ।
5. ਕੈਨੇਡਾ ਦਾ ਵੈਨਕੂਵਰ ਗਲੋਬਲ ਲਾਈਵਬਿਲਟੀ ਇੰਡੈਕਸ ਵਿੱਚ ਪੰਜਵੇਂ ਸਥਾਨ 'ਤੇ ਹੈ। ਇਸਦਾ GLI ਸਕੋਰ 97.3 ਹੈ। ਵਿਭਿੰਨਤਾ ਅਨੁਸਾਰ ਇਹ ਕੈਨੇਡਾ ਦਾ ਮੁੱਖ ਸ਼ਹਿਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ