ਫੋਨ ‘ਤੇ ਗੇਮ ਖੇਡਣ ਦੀ ਆਦਤ ਬਣ ਸਕਦੀ ਖ਼ਤਰਾ!
ਏਬੀਪੀ ਸਾਂਝਾ | 27 Jun 2019 06:09 PM (IST)
ਸਮਾਰਟਫੋਨ ਤੇ ਟੈਬਲੇਟ ‘ਤੇ ਕੰਮ ਕਰਨ ਤੇ ਗੇਮ ਖੇਡਣ ਦੀ ਆਦਤ ਬੱਚਿਆਂ ਤੋਂ ਲੈ ਵੱਡਿਆਂ ਤਕ ਸਭ ਨੂੰ ਹੈ। ਇਸ ਆਦਤ ਦੇ ਚੱਲਦਿਆਂ ਅਸੀਂ ਆਪਣੇ ਫੋਨ ਤੇ ਟੈਬਲੇਟ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ। ਇੰਗਲੈਂਡ ਦੇ ਸਟੈਫਰਡਸ਼ਰ ‘ਚ 11 ਸਾਲਾ ਬੱਚੇ ਲਈ ਇਹ ਆਦਤ ਜਾਨ ਦਾ ਖ਼ਤਰਾ ਬਣ ਗਈ ਸੀ।
ਨਵੀਂ ਦਿੱਲੀ: ਸਮਾਰਟਫੋਨ ਤੇ ਟੈਬਲੇਟ ‘ਤੇ ਕੰਮ ਕਰਨ ਤੇ ਗੇਮ ਖੇਡਣ ਦੀ ਆਦਤ ਬੱਚਿਆਂ ਤੋਂ ਲੈ ਵੱਡਿਆਂ ਤਕ ਸਭ ਨੂੰ ਹੈ। ਇਸ ਆਦਤ ਦੇ ਚੱਲਦਿਆਂ ਅਸੀਂ ਆਪਣੇ ਫੋਨ ਤੇ ਟੈਬਲੇਟ ਤੋਂ ਦੂਰ ਨਹੀਂ ਰਹਿਣਾ ਚਾਹੁੰਦੇ। ਇੰਗਲੈਂਡ ਦੇ ਸਟੈਫਰਡਸ਼ਰ ‘ਚ 11 ਸਾਲਾ ਬੱਚੇ ਲਈ ਇਹ ਆਦਤ ਜਾਨ ਦਾ ਖ਼ਤਰਾ ਬਣ ਗਈ ਸੀ ਪਰ ਕੋਈ ਵੱਡਾ ਹਾਦਸਾ ਹੋਣੋਂ ਬਚ ਗਿਆ। ਇੱਥੇ ਇੱਕ ਬੱਚਾ ਆਪਣੇ ਟੈਬਲੇਟ ਨੂੰ ਚਾਰਜ਼ਿੰਗ ‘ਤੇ ਲਾ ਕੇ ਖੁਦ ਸੌਂ ਗਿਆ। ਜਦੋਂ ਉਹ ਸੌਂ ਕੇ ਉੱਠਿਆ ਤਾਂ ਦੇਖਿਆ ਕਿ ਓਵਰ ਹੀਟਿੰਗ ਕਰਕੇ ਉਸ ਦਾ ਬਿਸਤਰ ਸੜ੍ਹ ਚੁੱਕਿਆ ਹੈ। ਇਸ ਬਾਰੇ ਸਥਾਨਕ ਫਾਈਰ ਡਿਪਾਰਟਮੈਂਟ ‘ਚ ਬਿਆਨ ਜਾਰੀ ਕੀਤਾ ਹੈ ਜਿਸ ‘ਚ ਉਨ੍ਹਾਂ ਕਿਹਾ ਕਿ ਖੁਸ਼ਕਿਸਮਤੀ ਹੈ ਕਿ ਬਿਸਤਰ ਨੂੰ ਅੱਗ ਨਹੀਂ ਲੱਗੀ। ਉਹ ਸਿਰਫ ਸੜਿਆ ਹੈ, ਜਿਸ ਕਰਕੇ ਵੱਡਾ ਹਾਦਸਾ ਹੋਣੋਂ ਟਲ ਗਿਆ। ਫਾਈਰ ਐਂਡ ਰੈਸਕਿਊ ਸਰਵਿਸ ਡਿਪਾਰਟਮੈਂਟ ਨੇ ਇਸ ਘਟਨਾ ਤੋਂ ਬਾਅਦ ਆਮ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਆਪਣੇ ਇਲੈਕਟ੍ਰੋਨਿਕ ਗੈਜੇਟ ਨੂੰ ਚਾਰਜ਼ਿੰਗ ‘ਤੇ ਲਾ ਕੇ ਨਾ ਛੱਡੇ। ਜਾਣਕਾਰੀ ਮੁਤਾਬਕ ਬੱਚੇ ਦਾ ਪਰਿਵਾਰ ਇਸ ਘਟਨਾ ਤੋਂ ਕਾਫੀ ਹੈਰਾਨ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਸਬਕ ਲੈਂਦੇ ਹੋਏ ਕਿਹਾ ਕਿ ਉਹ ਕਦੇ ਵੀ ਕਿਸੇ ਵੀ ਉਪਕਰਨ ਨੂੰ ਚਾਰਜ ‘ਤੇ ਲਾਉਣ ਦੌਰਾਨ ਸੁਰੱਖਿਅਤ ਥਾਂ ‘ਤੇ ਰੱਖਣਗੇ।