ਮੁੰਬਈ: ਮੁੰਬਈ ਦੀ ਇਤਾਵਲੀ ਕੰਪਨੀ ਨਾਲ ਸ਼ੱਕੀ ਹੈਕਰਸ ਨੇ ਆਨਲਾਈਨ 130 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਹੈਕਰਸ ਨੇ ਕੰਪਨੀ ਦੇ ਸਥਾਨਕ ਅਧਿਕਾਰੀਆ ਨੂੰ ਯਕੀਨ ਦੁਆਇਆ ਕੀ ਅਧਿਗ੍ਰਹਿਣ ਲਈ ਪੈਸਿਆਂ ਦੀ ਲੋੜ ਹੈ। ਹੁਣ ਤਕ ਇਹ ਆਨ ਲਾਈਨ ਸਭ ਤੋਂ ਵੱਡੀ ਠੱਗੀ ਹੈ।
ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਹੈਕਰਸ ਦੇ ਗਰੁੱਪ ਦੇ ਸੀਈਓ ਦੇ ਈਮੇਲ ਨਾਲ ਮਿਲਦੇ-ਜੁਲਦੇ ਈਮੇਲ ਅਕਾਉਂਟ ਨਾਲ ਕੰਪਨੀ ਦੀ ਭਾਰਤੀ ਸਹਾਇਕ ਕੰਪਨੀ ਨੂੰ ਈਮੇਲ ਭੇਜਿਆ। ਉਨ੍ਹਾਂ ਨੇ ਦੱਸਿਆ ਕਿ ਹੈਕਰਸ ਨੇ ਅਧਿਗ੍ਰਹਿਣ ਬਾਰੇ ਚਰਚਾ ਕਰਨ ਲਈ ਕਈ ਕਾਨਫਰੰਸ ਕਾਲ ਦਾ ਵੀ ਇੰਤਜ਼ਾਮ ਕੀਤੀ। ਇਸ ਤੋਂ ਬਾਅਦ ਭਾਰਤੀ ਸਹਾਇਕ ਕੰਪਨੀ ਦੇ ਪ੍ਰਮੁੱਖਾਂ ਨੇ ਸਮੇਂ-ਸਮੇਂ ‘ਤੇ ਦਿੱਤੇ ਗਏ ਬੈਂਕ ਖਾਤਿਆਂ ‘ਚ ਪੈਸੇ ਟ੍ਰਾਂਸਫਰ ਕੀਤੇ।
ਕੰਪਨੀ ਦੇ ਅਧਿਕਾਰੀਆਂ ਦੀ ਸ਼ਿਕਾਇਤ ‘ਤੇ, ਪੁਲਿਸ ਨੇ 12 ਜਨਵਰੀ ਨੂੰ ਸਾਈਬਰ ਸੈੱਲ ‘ਚ ਅਣਪਛਾਤੇ ਹੈਕਰਾਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।