ਪੱਬਜੀ ਗੇਮ ਦੇ ਸ਼ੌਕੀਨਾਂ ਲਈ ਖਾਸ ਖਬਰ, ਤਾਜ਼ਾ ਅਪਡੇਟ ਮਗਰੋਂ ਕਈ ਤਬਦੀਲੀਆਂ
ਏਬੀਪੀ ਸਾਂਝਾ | 15 Jan 2019 03:36 PM (IST)
ਨਵੀਂ ਦਿੱਲੀ: ਅੱਜਕਲ੍ਹ ਪੱਬਜੀ ਗੇਮ ਸਭ ਦੀ ਫੇਵਰੇਟ ਬਣ ਚੁੱਕੀ ਹੈ। ਇਸ ਹਾਰਡਕੋਰ ਗੇਮ ‘ਚ ਦੂਜੇ ਖਿਡਾਰੀ ਆਪਣਾ ਹੁਨਰ ਦਿਖਾਉਂਦੇ ਹਨ। ਇਸ ‘ਚ ਇੱਕ-ਦੂਜੇ ਨੂੰ ਮਾਰ ਕੇ ਆਖਰ ਤਕ ਜ਼ਿੰਦਾ ਰਹਿਣ ਦਾ ਟਾਰਗੇਟ ਸੈੱਟ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਕਈ ਖਿਡਾਰੀ ਅਜਿਹੇ ਕਰਨ ਲਈ ਮੈਚ ‘ਚ ਚੀਟਿੰਗ ਕਰਦੇ ਸੀ ਪਰ ਹੁਣ ਡੇਵੈਲਪਰ ਬਲੂਹੋਲ ਨੇ ਇਸ ‘ਤੇ ਧਿਆਨ ਦਿੱਤਾ ਹੈ। ਇਸ ਨਾਲ ਸਭ ਇੱਕ ਬਰਾਬਰ ਖੇਡ ਸਕਦੇ ਹਨ ਤੇ ਕੋਈ ਚੀਟਿੰਗ ਨਹੀਂ ਕਰ ਸਕਦਾ। ਇਸ ਨੂੰ ਦੇਖਦੇ ਹੋਏ ਬਲੂਹੋਲ ਨੇ ਕਈ ਸਾਰੇ ਚੀਟਰਜ਼ ਨੂੰ ਬੈਨ ਵੀ ਕੀਤਾ ਹੈ। ਪਿਛਲੇ ਸਾਲ ਅਕਤੂਬਰ ‘ਚ 13 ਮਿਲੀਅਨ ਅਕਾਉਂਟਸ ਨੂੰ ਬੈਨ ਕੀਤਾ ਜਾ ਚੁੱਕਿਆ ਹੈ। ਆਖਰੀ ਰਾਉਂਡ ‘ਚ ਇਸ ਖੇਡ ਨਾਲ ਤਕਰੀਬਨ 12 ਪ੍ਰੋਫੈਸ਼ਨਲ ਖਿਡਾਰੀਆਂ ਨੂੰ ਬੈਨ ਕੀਤਾ ਗਿਆ ਹੈ। ਵਿਕੈਂਡ ਅਪਡੇਟ ਤੋਂ ਬਾਅਦ ਖਿਡਾਰੀਆਂ ਨੂੰ ਇੱਕ ਨਵਾਂ ਟੂਲ ਮਿਲਿਆ ਜਿਸ ਨੂੰ ਬੈਟਲਆਈ ਕਿਹਾ ਜਾਂਦਾ ਹੈ। ਮੀਡੀਆ ਰਿਪੋਰਟ ਮੁਤਾਬਕ ਪਬਜੀ ਡੇਵੈਲਪਰ ਨੇ 30,000 ਖਿਡਾਰੀਆਂ ਨੂੰ ਲੇਟੇਸਟ ਅਪਡੇਟ ਦੇ ਬਾਅਦ ਬੈਨ ਕੀਤਾ ਹੈ। ਇਸ ‘ਚ ਕਈ ਪ੍ਰੋਫੈਸ਼ਨਲ ਪਲੇਅਰਜ਼ ਸ਼ਾਮਲ ਹਨ। ਇਸ ਚੀਟ ਦਾ ਨਾਂ ਹੈ ਰਡਾਰ ਹੈਕ ਜਿਸ ਨਾਲ ਇੱਕ ਖਿਡਾਰੀ ਨੂੰ ਪੱਬਜੀ ਯੂਨੀਵਰਸ ਅਨਲਿਮਟਿਡ ਪਾਵਰ ਮਿਲਦੀ ਹੈ। ਪਬਜੀ ਪਲੇਅਰਜ਼ ਨੂੰ ਹਮੇਸ਼ਾ ਆਪਣੇ ਦੁਸ਼ਮਨਾਂ ਨੂੰ ਦੇਖਣਾ ਪੈਂਦਾ ਹੈ, ਪਰ ਰਡਾਰ ਹੈਕ ਚੀਟ ਦੀ ਮਦਦ ਨਾਲ ਇਨ੍ਹਾਂ ਦੁਸ਼ਮਨਾਂ ਦੀ ਲਾਈਵ ਪੋਜੀਸ਼ਨ ਦਾ ਪਤਾ ਲੱਗ ਜਾਂਦਾ ਹੈ ਪਰ ਅਪਡੇਟ ਤੋਂ ਬਾਅਦ ਗੇਸ ਹੋਰ ਮੁਸ਼ਕਲ ਹੋ ਗਈ ਹੈ।