ਵੈਲੇਨਟਾਇਨਸ ਡੇਅ ਮੌਕੇ ਪਾਕਿਸਤਾਨ ਮਨਾਏਗਾ 'ਭੈਣ ਦਿਵਸ'
ਏਬੀਪੀ ਸਾਂਝਾ | 15 Jan 2019 12:55 PM (IST)
ਪਾਕਿਸਤਾਨ: ਭਾਰਤ ਦੇ ਗਵਾਂਡੀ ਮੁਲਕ ਪਾਕਿਸਤਾਨ 'ਚ ਵੈਲੇਨਟਾਇਨਸ ਡੇਅ ਮੌਕੇ ਕੁਝ ਵਿਲੱਖਣ ਹੋਣ ਜਾ ਰਿਹਾ ਹੈ। ਦਰਅਸਲ ਪੰਜਾਬ ਸੂਬੇ ਦੇ ਫੈਸਲਾਬਾਦ 'ਚ ਸੈਂਟਰਲ ਐਗਰੀਕਲਚਰਲ ਯੂਨੀਵਰਸਿਟੀ 'ਚ ਵੈਲੇਨਟਾਇਨਸ ਡੇਅ ਮੌਕੇ ਸਿਸਟਰਸ ਡੇਅ ਯਾਨੀ ਭੈਣ ਦਿਵਸ ਮਨਾਇਆ ਜਾਏਗਾ। ਇਸ ਦੇ ਪਿੱਛੇ ਤਰਕ ਹੈ ਕਿ ਅਜਿਹਾ ਕਰਨ ਨਾਲ ਇਸਲਾਮਿਕ ਪਰੰਪਰਾ ਕਾਇਮ ਰਹੇਗੀ। ਇਸ ਦਿਨ ਯੂਨੀਵਰਸਿਟੀ ਦੀਆਂ ਲੜਕੀਆਂ ਨੂੰ ਸਿਰ ਢੱਕਣ ਲਈ ਕੱਪੜਾ ਤੇ ਸ਼ਾਲ ਵੰਡੇ ਜਾਣਗੇ। ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਕਿ ਉਨ੍ਹਾਂ ਦੀ ਸੱਭਿਅਤਾ 'ਚ ਮਹਿਲਾਵਾਂ ਜ਼ਿਆਦਾ ਸਸ਼ਕਤ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਆਪਣੀ ਸੱਭਿਅਤਾ ਭੁੱਲ ਕੇ ਪੱਛਮੀ ਸੱਭਿਅਤਾ ਨਾਲ ਜੁੜ ਰਹੀ ਹੈ। ਯੂਨੀਵਰਸਿਟੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਹ ਆਪਣੀਆਂ 1400 ਦੇ ਕਰੀਬ ਵਿਦਿਆਰਥਣਾਂ ਨੂੰ ਸਿਰ ਢੱਕਣ ਲਈ ਕੱਪੜੇ ਤੇ ਸ਼ਾਲ ਵੰਡਣ ਲਈ ਚੰਦਾ ਇਕੱਠਾ ਕਰ ਰਹੇ ਹਨ।