ਚੰਡੀਗੜ੍ਹ: ਵਿਦੇਸ਼ਾਂ ਵਿੱਚ ਸੈੱਟ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਜਾਨ ਜ਼ੋਖਮ ਵਿੱਚ ਪਾਉਣ ਦੀਆਂ ਰਿਪੋਰਟਾਂ ਤਾਂ ਅਕਸਰ ਸਾਹਮਣੇ ਆਉਂਦੀ ਹਨ ਪਰ ਤਾਜ਼ਾ ਮਾਮਲਾ ਹੋਸ਼ ਉਡਾ ਦੇਣ ਵਾਲਾ ਹੈ। ਮੁੰਬਈ ਤੋਂ ਗ੍ਰਿਫਤਾਰ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਨੇ ਖੁਲਾਸਾ ਕੀਤਾ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਲਈ ਮਾਪੇ ਆਪਣੇ ਜ਼ਿਗਰ ਦੇ ਟੁਕੜਿਆਂ ਨੂੰ ਵੀ ਸਾਲਾਂਬੱਧੀ ਅੱਖੋਂ ਓਹਲੇ ਰੱਖਣ ਲਈ ਤਿਆਰ ਹਨ।
ਦਰਅਸਲ ਮੁੰਬਈ ਪੁਲਿਸ ਨੇ ਪਿਛਲੇ ਦਿਨੀਂ ਸ਼ਹਿਰ ਦੇ ਟਰਾਂਸਪੋਰਟਰ ਨੂੰ ਪੰਜਾਬ ਦੇ ਬੱਚਿਆਂ ਦੀ ਤਸਕਰੀ ਦੇ ਇਲਜ਼ਾਮ ਤਹਿਤ ਕਾਬੂ ਕੀਤਾ ਹੈ। ਇਸ ਗਰੋਹ ਵੱਲੋਂ ਕੀਤੇ ਖੁਲਾਸੇ ਹੋਸ਼ ਉਡਾ ਦੇਣ ਵਾਲੇ ਹਨ। ਪੁਲਿਸ ਮੁਤਾਬਕ ਗ੍ਰਿਫਤਾਰ ਕਾਰੋਬਾਰੀ ਪੰਜਾਬ ਵਿੱਚੋਂ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਤੇ ਯੂਰਪ ਵਿੱਚ ਏਜੰਟਾਂ ਵਿਚਾਲੇ ਕੜੀ ਦਾ ਕੰਮ ਕਰਦਾ ਸੀ। ਉਸ ਵੱਲੋਂ ਪੰਜਾਬ ’ਚੋਂ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਫਰਾਂਸ ਭੇਜਣ ਵਿੱਚ ਮਦਦ ਕੀਤੀ ਜਾਂਦੀ ਸੀ।
ਪੁਲਿਸ ਮੁਤਾਬਕ ਤਸਕਰਾਂ ਵੱਲੋਂ ਫਰਾਂਸ ਦੇ ਕਾਨੂੰਨ ਦੀਆਂ ਊਣਤਾਈਆਂ ਦਾ ਫਾਇਦਾ ਉਠਾਇਆ ਜਾਂਦਾ ਸੀ। ਪਹਿਲਾਂ ਬੱਚਿਆਂ ਨੂੰ ਗੈਰਕਾਨੂੰਨੀ ਢੰਗ ਨਾਲ ਫਰਾਂਸ ਲਿਜਾਇਆ ਜਾਂਦਾ ਸੀ। ਜਦੋਂ ਬੱਚਾ 18 ਵਰ੍ਹਿਆਂ ਦਾ ਹੋ ਜਾਂਦਾ ਸੀ ਤਾਂ ਉਹ ਸਥਾਨਕ ਕਾਨੂੰਨਾਂ ਤਹਿਤ ਫਰਾਂਸ ਦੀ ਨਾਗਰਕਿਤਾ ਲਈ ਅਪਲਾਈ ਕਰ ਦਿੰਦੇ ਸਨ। ਇਸ ਗਰੋਹ ਦੇ ਕੰਮ ਕਰਨ ਦੇ ਢੰਗ ਬਾਰੇ ਦੱਸਦਿਆਂ ਮੁੰਬਈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਨੂੰ ਬੋਸਨੀਆ ਹਰਜ਼ੋਗੈਵਿਨਾ ਰਾਹੀਂ ਫਰਾਂਸ ਲਿਜਾਇਆ ਜਾਂਦਾ ਸੀ, ਜਿੱਥੇ ਉਨ੍ਹਾਂ ਦੇ ਪਾਸਪੋਰਟ ਤੇ ਸ਼ਨਾਖ਼ਤ ਦੇ ਕਾਗਜ਼ ਨਸ਼ਟ ਕਰ ਦਿੱਤੇ ਜਾਂਦੇ ਸਨ। ਇਸ ਤੋਂ ਬਾਅਦ ਇਨ੍ਹਾਂ ਬੱਚਿਆਂ ਨੂੰ 18 ਸਾਲ ਦੀ ਉਮਰ ਤੱਕ ਗੁਰਦੁਆਰਿਆਂ ਵਿੱਚ ਪਨਾਹ ਦਿੱਤੀ ਜਾਂਦੀ ਸੀ।
ਫਰਾਂਸ ਦੇ ਕਾਨੂੰਨ ਵਿੱਚ ਊਣਤਾਈਆਂ ਕਾਰਨ ਇਹ 18 ਸਾਲ ਦੇ ਹੋਣ ’ਤੇ ਉੱਥੋਂ ਦੀ ਨਾਗਰਕਿਤਾ ਲਈ ਅਪਲਾਈ ਕਰ ਸਕਦੇ ਸਨ। ਪੁਲਿਸ ਅਨੁਸਾਰ ਇੱਕ ਬੱਚੇ ਨੂੰ ਵਿਦੇਸ਼ ਭੇਜਣ ਲਈ ਤਸਕਰਾਂ ਨੂੰ ਕਰੀਬ 10 ਲੱਖ ਰੁਪਏ ਦਿੱਤੇ ਜਾਂਦੇ ਸਨ। ਪੁਲਿਸ ਦਾ ਕਹਿਣਾ ਹੈ ਕਿ ਮੁੰਬਈ ਦੇ ਇਸ ਕਾਰੋਬਾਰੀ ਨੇ ਪਿਛਲੇ ਕੁਝ ਸਾਲਾਂ ਦੌਰਾਨ ਪੰਜਾਬ ਤੋਂ ਕਰੀਬ 20-30 ਨਾਬਾਲਗਾਂ ਨੂੰ ਫਰਾਂਸ, ਜਰਮਨੀ, ਸਵਿਟਜ਼ਰਲੈਂਡ ਤੇ ਯੂਰਪ ਦੇ ਕਈ ਹੋਰ ਮੁਲਕਾਂ ਵਿੱਚ ਭੇਜਿਆ ਹੈ। ਸੂਤਰਾਂ ਅਨੁਸਾਰ ਬੋਸਨੀਆ ਤੇ ਹਰਜ਼ੋਗੈਵਿਨਾ ਤੋਂ ਇਸ ਕਾਰੋਬਾਰੀ ਬਾਰੇ ਮਿਲੀ ਸੂਹ ਮਗਰੋਂ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਬੱਚਿਆਂ ਨੂੰ ਵਿਦੇਸ਼ਾਂ 'ਚ ਸੈੱਟ ਕਰਨ ਦਾ ਨਵਾਂ ਜੁਗਾੜ, ਇੰਝ ਖੁੱਲ੍ਹੀਆਂ ਸਾਰੀਆਂ ਕੜੀਆਂ
ਏਬੀਪੀ ਸਾਂਝਾ
Updated at:
16 Jun 2019 05:53 PM (IST)
ਵਿਦੇਸ਼ਾਂ ਵਿੱਚ ਸੈੱਟ ਹੋਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ। ਏਜੰਟਾਂ ਨੂੰ ਲੱਖਾਂ ਰੁਪਏ ਦੇ ਕੇ ਜਾਨ ਜ਼ੋਖਮ ਵਿੱਚ ਪਾਉਣ ਦੀਆਂ ਰਿਪੋਰਟਾਂ ਤਾਂ ਅਕਸਰ ਸਾਹਮਣੇ ਆਉਂਦੀ ਹਨ ਪਰ ਤਾਜ਼ਾ ਮਾਮਲਾ ਹੋਸ਼ ਉਡਾ ਦੇਣ ਵਾਲਾ ਹੈ। ਮੁੰਬਈ ਤੋਂ ਗ੍ਰਿਫਤਾਰ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਨੇ ਖੁਲਾਸਾ ਕੀਤਾ ਹੈ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਸੈੱਟ ਕਰਨ ਲਈ ਮਾਪੇ ਆਪਣੇ ਜ਼ਿਗਰ ਦੇ ਟੁਕੜਿਆਂ ਨੂੰ ਵੀ ਸਾਲਾਂਬੱਧੀ ਅੱਖੋਂ ਓਹਲੇ ਰੱਖਣ ਲਈ ਤਿਆਰ ਹਨ।
- - - - - - - - - Advertisement - - - - - - - - -