ਰਿਪੋਰਟਾਂ ਮੁਤਾਬਕ ਜ਼ਰੂਰੀ ਦਰਤਾਵੇਜ਼ਾਂ ਦੇ ਬਗੈਰ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਨੂੰ ਫੜਨ ਲਈ ਗ੍ਰਹਿ ਵਿਭਾਗ ਨੇ ਇੱਕ ਫਰਜ਼ੀ ਯੂਨੀਵਰਸਿਟੀ ਬਣਾਈ ਸੀ। ਇਸ ਦੇ ਜ਼ਰੀਏ ਪਹਿਲਾਂ ਵਿਦਿਆਰਥੀਆਂ ਦੀ ਪਛਾਣ ਕੀਤੀ ਗਈ ਤੇ ਫਿਰ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਹੁਣ ਅਮਰੀਕਾ ਜਲਦ ਹੀ ਇਨ੍ਹਾਂ ਨੂੰ ਭਾਰਤ ਡਿਪੋਰਟ ਕਰ ਸਕਦਾ ਹੈ।
ਅਮਰੀਕੀ ਕਸਟਮ ਏਜੰਟਸ ਨੇ ਇਮੀਗ੍ਰੇਸ਼ਨ ਫਰਾਡ ਨੂੰ ਫੜਨ ਵਾਲੇ ਆਪ੍ਰੇਸ਼ਨ ਨੂੰ ‘ਪੇਪਰ ਚੇਜ਼’ ਦਾ ਨਾਂ ਦਿੱਤਾ ਹੈ। ਯੂਨੀਵਰਸਿਟੀ ਵਿੱਚ 2017 ਦੇ ਬਾਅਦ ਗ੍ਰਹਿ ਵਿਭਾਗ ਨੇ ਅੰਡਰਕਵਰ ਅਧਿਕਾਰੀ ਰੱਖੇ ਸੀ ਜੋ ਮੁਲਜ਼ਮਾਂ ਦੀ ਪਛਾਣ ਕਰਨ ਵਿੱਚ ਲੱਗੇ ਹੋਏ ਸੀ। ਵਿਦਿਆਰਥੀਆਂ ਤੋਂ ਇਲਾਵਾ ਭਾਰਤੀ ਮੂਲ ਦੇ 8 ਐਜੂਕੇਸ਼ਨ ਕੰਸਲਟਿੰਗ ਏਜੰਟਾਂ ਨੂੰ ਵੀ ਪੁਲਿਸ ਹਿਰਾਸਤ ਵਿੱਚ ਰੱਖਿਆ ਗਿਆ ਹੈ।