ਪਤਨੀ ਨੂੰ ਮਾਰਨ ਲਈ ਘਰ 'ਤੇ ਸੁੱਟਿਆ ਜਹਾਜ਼
ਏਬੀਪੀ ਸਾਂਝਾ | 15 Aug 2018 01:02 PM (IST)
ਵਾਸ਼ਿੰਗਟਨ: ਅਮਰੀਕਾ ਦੇ ਊਟਾ ਵਿੱਚ ਡੂਐਨ ਯੂਡ ਨਾਂ ਦੇ ਆਦਮੀ ਨੇ ਆਪਣੀ ਪਤਨੀ ਨੂੰ ਜਾਨੋਂ ਮਾਰਨ ਲਈ ਘਰ ਨੂੰ ਹਵਾਈ ਜਹਾਜ਼ ਨਾਲ ਉੱਡਾ ਦਿੱਤਾ। ਇਸ ਘਟਨਾ ਵਿੱਚ ਉਸ ਦੀ ਮੌਤ ਹੋ ਗਈ। ਉਸ ਦੀ ਪਤਨੀ ਦੇ ਪੁੱਤਰ ਘਰ ਦੇ ਅੰਦਰ ਹੀ ਸਨ, ਪਰ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਦਰਅਸਲ ਯੂਡ ਨੇ ਆਪਣੀ ਪਤਨੀ ਦਾ ਕੁੱਟਮਾਰ ਕੀਤੀ ਸੀ। ਪਤਨੀ ਦੀ ਸ਼ਿਕਾਇਤ ਬਾਅਦ ਪੁਲਿਸ ਨੇ ਉਸ ਨੂੰ ਘਰੇਲੂ ਹਿੰਸਾ ਦੇ ਇਲਜ਼ਾਮ ਤਹਿਤ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਪਤਨੀ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਲਈ ਤੇ ਇੱਕ ਜਹਾਜ਼ ਚੋਰੀ ਕਰਕੇ ਆਪਣੇ ਹੀ ਘਰ ਵਿੱਚ ਕਰੈਸ਼ ਕਰ ਦਿੱਤਾ। ਪੁਲਿਸ ਮੁਤਾਬਕ ਯੂਡ ਪ੍ਰੋਫੈਸ਼ਨਲ ਪਾਇਲਟ ਸੀ। ਉਹ ਵੈਨਕਾਨ ਨਾਂ ਦੀ ਕੰਸਟਰੱਕਸ਼ਨ ਕੰਪਨੀ ਲਈ ਜਹਾਜ਼ ਉਡਾਉਂਦਾ ਸੀ। ਸੋਮਵਾਰ ਗ੍ਰਿਫਤਾਰੀ ਦੇ ਥੋੜ੍ਹੀ ਦੇਰ ਬਾਅਦ ਉਸ ਨੂੰ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ। ਇਸ ਪਿੱਛੋਂ ਕਾਰ ਤੋਂ ਸਿੱਧਾ ਆਪਣੀ ਕੰਪਨੀ ਪੁੱਜ ਗਿਆ ਜਿੱਥੋਂ ਉਸ ਨੇ ਜਹਾਜ਼ ਚੋਰੀ ਕੀਤਾ ਤੇ ਸਥਾਨਕ ਸਮੇਂ ਮੁਤਾਬਕ ਦੇਰ ਰਾਤ 2.30 ਵਜੇ ਆਪਣਾ ਘਰ ਵਿੱਚ ਕਰੈਸ਼ ਕਰ ਦਿੱਤਾ।