ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਇੱਕ ਹੋਰ ਵਿਵਾਦ ਵਿੱਚ ਘਿਰ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਖਾਸ ਕਰਕੇ 'ਘਟੀਆ ਮੁਲਕਾਂ' ਦੇ ਇੰਮੀਗ੍ਰੈਂਟਸ ਨੂੰ ਅਮਰੀਕਾ ਵਿੱਚ ਲਿਆਉਣ ਲਈ ਦਬਾਅ ਪਾ ਰਹੇ ਹਨ। ਇਸ ਬਿਆਨ ਕਰਕੇ ਟਰੰਪ ਦੀ ਚੁਫੇਰਿਓਂ ਅਲੋਚਨਾ ਹੋ ਰਹੀ ਹੈ।
ਉਧਰ ਟਰੰਪ ਨੇ ਵਿਵਾਦ ਨੂੰ ਖਤਮ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਰੇਸਿਸਟ (ਨਸਲਵਾਦੀ) ਨਹੀਂ। ਤਾਜ਼ਾ ਬਿਆਨ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ, "ਨਹੀਂ-ਨਹੀਂ, ਮੈਂ ਨਸਲਵਾਦੀ ਨਹੀਂ ਹਾਂ। ਜਿੰਨੇ ਵੀ ਲੋਕਾਂ ਦਾ ਤੁਸੀਂ ਹੁਣ ਤੱਕ ਇੰਟਰਵਿਊ ਕੀਤਾ ਹੋਵੇਗਾ ਮੈਂ ਉਨ੍ਹਾਂ 'ਚੋਂ ਸਭ ਤੋਂ ਘੱਟ ਨਸਲਵਾਦੀ ਇਨਸਾਨ ਹਾਂ। ਇਹ ਮੈਂ ਤੁਹਾਨੂੰ ਕਹਿ ਸਕਦਾ ਹਾਂ।"
ਕਾਬਲੇਗੌਰ ਹੈ ਕਿ ਸਾਂਸਦਾਂ ਨਾਲ ਪਿਛਲੇ ਹਫਤੇ ਹੋਈ ਬੈਠਕ ਵਿੱਚ ਉਨ੍ਹਾਂ ਕਿਹਾ ਸੀ ਕਿ ਕੁਝ ਲੋਕ ਖਾਸ ਕਰ ਕੇ 'ਘਟੀਆ ਮੁਲਕਾਂ' ਦੇ ਇੰਮੀਗ੍ਰੈਂਟਸ ਨੂੰ ਅਮਰੀਕਾ ਵਿੱਚ ਲਿਆਉਣ ਦਾ ਦਬਾਅ ਪਾ ਰਹੇ ਹਨ। ਟਰੰਪ ਨੂੰ ਜਿਸ ਟਿੱਪਣੀ ਕਰਕੇ ਸਭ ਤੋਂ ਜ਼ਿਆਦਾ ਅਲੋਚਨਾਵਾਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ, ਉਹ ਉਨ੍ਹਾਂ ਇੰਮੀਗ੍ਰੇਸ਼ਨ ਵਿੱਚ ਸੁਧਾਰਾਂ ਨੂੰ ਲੈ ਕੇ ਸੰਸਦ ਮੈਂਬਰਾਂ ਨਾਲ ਬੈਠਕ ਵਿੱਚ ਬੀਤੇ ਵੀਰਵਾਰ ਨੂੰ ਕੀਤੀ ਸੀ।