ਇਸਲਾਮਾਬਾਦ: ਪਾਕਿਸਤਾਨ ਦੀਆਂ ਆਮ ਚੋਣਾਂ ਵਿੱਚ ਸੰਭਾਵੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾ ਸਿਰਫ਼ ਆਪਣੇ ਦੇਸ਼ ਬਲਕਿ ਦੁਨੀਆ ਭਰ ਦੀਆਂ ਮਸ਼ਹੂਰ ਸ਼ਖ਼ਸੀਅਤਾਂ ਵਿੱਚ ਸ਼ੁਮਾਰ ਹਨ। ਇਸ ਪਿੱਛੇ ਕਾਰਨ ਉਨ੍ਹਾਂ ਦੀ ਕ੍ਰਿਕੇਟ ਹੀ ਨਹੀਂ ਬਲਕਿ ਦੁਨੀਆਂ ਦੀਆਂ ਮਸ਼ਹੂਰ ਹਸੀਨਾਵਾਂ ਨਾਲ ਰਹੇ ਅਫੇਅਰ ਵੀ ਹਨ। ਇਮਰਾਨਾ ਖ਼ਾਨ ਪਹਿਲੀ ਵਾਰ ਸੀਤਾ ਵ੍ਹਾਈਟ ਨਾਲ ਰਿਲੇਸ਼ਨਸ਼ਿਪ ਕਾਰਨ ਚਰਚਾ ਵਿੱਚ ਆਏ। ਗੱਲ ਸਾਲ 1987-88 ਦੀ ਹੈ। ਦੱਸਿਆ ਜਾਂਦਾ ਹੈ ਕਿ ਸਾਲ 1991 ਵਿੱਚ ਦੋਵਾਂ ਦੀਆਂ ਨਜ਼ਦੀਕੀਆਂ ਕਾਫੀ ਵਧ ਗਈਆਂ ਸਨ। 1992 ਵਿੱਚ ਸੀਤਾ ਵ੍ਹਾਈਟ ਨੇ ਇੱਕ ਧੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਖੜ੍ਹਾ ਹੋਇਆ ਸੀ। ਦਰਅਸਲ, ਇਮਰਾਨ ਨੇ ਉਸ ਬੱਚੀ ਨੂੰ ਆਪਣੀ ਧੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਡੀਐਨਏ ਟੈਸਟ ਵਿੱਚ ਇਹ ਰਾਜ਼ ਖੁੱਲ੍ਹ ਗਿਆ ਕਿ ਉਹ ਬੱਚੀ ਕਿਸੇ ਹੋਰ ਦੀ ਨਹੀਂ ਬਲਕਿ ਇਮਰਾਨ ਖ਼ਾਨ ਦੀ ਹੀ ਹੈ। ਇਮਰਾਨ ਦੇ ਇਸ਼ਕੀਆ ਸਬੰਧ ਸਰਹੱਦਾਂ ਤਕ ਹੀ ਸੀਮਤ ਨਹੀਂ ਸਨ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਦੀ ਮਸ਼ਹੂਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨਾਲ ਵੀ ਉਹ ਇਸ਼ਕ ਦੀਆਂ ਗਲੀਆਂ ਵਿੱਚ ਸੈਰ ਕਰ ਚੁੱਕੇ ਹਨ। ਮੰਨਿਆ ਜਾਂਦਾ ਹੈ ਕਿ ਤੇਜ਼ ਰਫ਼ਤਾਰ ਗੇਂਦਬਾਜ਼ੀ ਕਰਨ ਲਈ ਮਸ਼ਹੂਰ ਇਮਰਾਨ ਖ਼ਾਨ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਨਾਲ ਵੀ ਰਿਸ਼ਤਾ ਰਹਿ ਚੁੱਕਾ ਹੈ। ਉਦੋਂ ਦੋਵੇਂ ਆਕਸਫ਼ੋਰਡ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਸਾਲ 1992 ਵਿੱਚ ਪਾਕਿਸਤਾਨ ਨੂੰ ਕ੍ਰਿਕੇਟ ਵਿਸ਼ਵ ਕੱਪ ਦਿਵਾਉਣ ਵਾਲੇ ਇਮਰਾਨ ਤਿੰਨ ਵਿਆਹ ਕਰ ਚੁੱਕੇ ਹਨ। ਇਮਰਾਨ ਖ਼ਾਨ ਦਾ ਪਹਿਲਾ ਵਿਆਹ ਬਰਤਾਨਵੀ ਮੂਲ ਦੀ ਪਾਕਿਸਤਾਨੀ ਪੱਤਰਕਾਰ ਜੇਮਿਮਾ ਖ਼ਾਨ ਨਾਲ ਹੋਇਆ ਸੀ, ਪਰ ਸਾਲ 2004 ਵਿੱਚ ਦੋਹਾਂ ਦੇ ਰਾਹ ਵੱਖ ਹੋ ਸਕਦੇ ਹਨ। ਇਸ ਸਮੇਂ ਇਮਰਾਨ 42 ਸਾਲ ਤੇ ਜੇਮੀਮਾ 21 ਸਾਲ ਦੀ ਸੀ। ਸਾਬਕਾ ਕ੍ਰਿਕੇਟਰ ਇਮਰਾਨ ਨੇ ਦੂਜਾ ਵਿਆਹ ਬੀਬੀਸੀ ਦੀ ਨਿਊਜ਼ ਐਂਕਰ ਰੇਹਮ ਖ਼ਾਨ ਨਾਲ ਜਨਵਰੀ 2015 ਵਿੱਚ ਕੀਤਾ। ਸਿਆਸੀ ਪਾਰਟੀ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖ਼ਾਨ ਨੇ ਇਸੇ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਅਧਿਆਤਮਕ ਗੁਰੂ ਬੁਸ਼ਰਾ ਮਾਨਿਕ ਨਾਲ ਤੀਜਾ ਵਿਆਹ ਕੀਤਾ ਹੈ। ਅਕਤੂਬਰ 2015 ਵਿੱਚ ਇਮਰਾਨ ਨੇ ਰੇਹਮ ਤੋਂ ਤਲਾਕ ਲੈ ਲਿਆ ਸੀ।