ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਕਸ਼ਮੀਰ ਮੁੱਦੇ ਨੂੰ ਭਾਰਤ-ਪਾਕਿ ਦਾ ਵਿਵਾਦ ਨਹੀਂ ਹੈ, ਸਗੋਂ ਕੌਮਾਂਤਰੀ ਪੱਧਰ 'ਤੇ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸੰਯੁਕਤ ਰਾਸ਼ਟਰ ਸਕੱਤਰ ਏਂਟੋਨੀਓ ਗੁਟਰਜ਼ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਅਤੇ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਇਮਰਾਨ ਨੇ ਕੁਝ ਦਿਨ ਪਹਿਲਾਂ ਕਸ਼ਮੀਰ ਦੇ ਪੁਲਵਾਮਾ ‘ਚ ਪੁਲਿਸ ਮੁਕਾਬਲੇ ਦੌਰਾਨ ਮਾਰੇ ਗਏ ਸੱਤ ਆਮ ਲੋਕਾਂ ਦੀ ਮੌਤ ਦੀ ਆਲੋਚਨਾ ਕਰਦਿਆਂ ਇਸ ਮਾਮਲੇ ਨੂੰ ਯੂਐਨਓ ‘ਚ ਚੁੱਕਣ ਦੀ ਗੱਲ ਕੀਤੀ ਸੀ।

ਪਾਕਿਸਤਾਨੀ ਮੀਡੀਆ ਨੇ ਪ੍ਰਧਾਨ ਮੰਤਰੀ ਦੇ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਲਿਖਿਆ ਗਿਆ ਹੈ ਕਿ ਇਮਰਾਨ ਨੇ ਯੂਐਨਓ ਸਕਤੱਰ ਗੁਟਾਰਜ਼ ਦਾ ਫ਼ੋਨ ਪੁਲਵਾਮਾ ਐਨਕਾਉਂਟਰ ਤੋਂ ਬਾਅਦ ਆਇਆ ਹੈ ਜਿਸ ‘ਚ ਉਨ੍ਹਾਂ ਨੇ ਕਸ਼ਮੀਰੀਆਂ ਨੂੰ ਆਪਣਾ ਭਵਿੱਖ ਤੈਅ ਕਰਨ ਦਾ ਮੌਕਾ ਦੇਣ ਦੀ ਗੱਲ ਕੀਤੀ ਹੈ।

ਉੱਧਰ, ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਸਹੀ ਰਹੇਗਾ ਜੇਕਰ ਪਾਕਿਸਤਾਨ ਆਪਣੇ ਅੰਦੂਰਨੀ ਮਾਮਲਿਆਂ ‘ਤੇ ਧਿਆਨ ਦਵੇ ਜੋ ਬੇਹੱਦ ਖ਼ਰਾਬ ਹਨ।