ਇਮਰਾਨ ਖ਼ਾਨ ਨੇ ਕੀਤਾ ਕਰਤਾਰਪੁਰ ਲਾਂਘੇ ਦਾ ਉਦਘਾਟਨ, ਸਿੱਧੂ ਨੇ ਪੜ੍ਹੇ ਇਮਰਾਨ ਦੇ ਨਾਂ ਦੇ ਕਸੀਦੇ
ਏਬੀਪੀ ਸਾਂਝਾ | 09 Nov 2019 04:47 PM (IST)
ਪਾਕਿਸਤਾਨ ਵਾਲੇ ਪਾਸੇ ਪਾਕਿ ਦੇ ਪੀਐਮ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਰਹੇ। ਇਸ ਮੌਕੇ ਸਿੱਧੂ ਨੇ ਇਮਰਾਨ ਦੀ ਖੂਬ ਤਾਰੀਫ ਕੀਤੀ।
ਕਰਤਾਰਪੁਰ ਸਾਹਿਬ: ਪਾਕਿਸਤਾਨ ਵਾਲੇ ਪਾਸੇ ਪਾਕਿ ਦੇ ਪੀਐਮ ਇਮਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਰਹੇ। ਇਸ ਮੌਕੇ ਸਿੱਧੂ ਨੇ ਇਮਰਾਨ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਕਿਹਾ ਸਿੱਖ ਕੌਮ ਦੇ ਲਈ ਇਮਰਾਨ ਨੇ ਬਹੁਤ ਵੱਡਾ ਕੰਮ ਕੀਤਾ ਹੈ। ਜਿਸ ਦੇ ਲਈ ਸਿੱਧੂ ਉਨ੍ਹਾਂ ਨੂੰ ਸ਼ੁਕਰਾਨਾ ਅਦਾ ਕਰਨ ਆਏ ਹਨ। ਸਿੱਧੂ ਨੇ ਅੱਗੇ ਕਿਹਾ ਕਿ ਕੌਰੀਡੋਰ ਖੁਲ੍ਹ ਜਾਣ ਨਾਲ ਸਿੱਖਾਂ ਦੀਆਂ ਚਾਰ ਪੁਸ਼ਤਾਂ ਜੋ ਇੱਥੇ ਆਉਣ ਲਈ ਤਰਸਦੀਆਂ ਸੀ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋਈ ਹੈ। ਇੰਨਾ ਹੀ ਨਹੀਂ ਇਮਰਾਨ ਦੀ ਤਾਰੀਫ ਕਰਦੇ ਸਿੱਧੂ ਨੇ ਕਿਹਾ ਕਿ ਇੱਕ ਸਿਕੰਦਰ ਸੀ ਜਿਸ ਨੇ ਆਪਣੀ ਤਾਕਤ ਨਾਲ ਪੂਰੀ ਦੁਨੀਆ ਜਿੱਤੀ ਸੀ ਪਰ ਇਮਰਾਨ ਨੇ ਇਹ ਨੇਕ ਕੰਮ ਕਰ ਕੇ ਸਾਰੀ ਦੁਨੀਆ ਦਾ ਦਿਲ ਜਿੱਤ ਲਿਆ ਹੈ। ਇਸ ਮੌਕੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਇਮਰਾਨ ਦਾ ਤਹੇ ਦਿਲੋਂ ਧੰਨਵਾਦ ਕਰਦੇ ਹਨ। ਸਿੱਧੂ ਨੇ ਇਮਰਾਨ ਦੇ ਲਈ ਖੂਬ ਸ਼ੇਅਰੋ ਸ਼ਾਈਰੀ ਕੀਤੀ। ਲਾਂਘੇ ਦੇ ਉਦਘਾਟਨ ਦੌਰਾਨ ਸਿੱਧੂ ਨੇ ਮੋਦੀ ਦੀ ਵੀ ਤਾਰੀ ਕੀਤੀ ਕਿ ਉਨ੍ਹਾਂ ਦੇ ਮਦਦ ਨਾਲ ਇਹ ਰਾਹ ਖੁਲ੍ਹ ਸਕਿਆ ਹੈ। ਇਸ ਮੌਕੇ ਨਵਜੋਤ ਸਿੱਧੂ ਭਾਵੁਕ ਹੋ ਗਏ। ਉਨ੍ਹਾਂ ਮੋਦੀ ਨੂੰ ਵੀ ਜੱਫੀ ਪਾਉਣ ਦੀ ਗੱਲ ਕੀਤੀ।