ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ੇ ਨੂੰ ਕੁਝ ਘਟਾਉਣ ਦੀ ਕਵਾਇਦ 'ਚ ਇਸ ਦੀ ਅਰਜ਼ੀ ਫੀਸ ਵਧਾ ਦਿੱਤੀ ਹੈ। ਅਮਰੀਕਾ 'ਚ ਨੌਕਰੀ ਦੀ ਇੱਛਾ ਰੱਖਣ ਵਾਲੇ ਬਿਨੈਕਾਰਾਂ ਨੂੰ ਹੁਣ ਫੀਸ ਦੇ ਤੌਰ 'ਤੇ 10 ਡਾਲਰ (ਕਰੀਬ 700 ਰੁਪਏ) ਜ਼ਿਆਦਾ ਦੇਣੇ ਹੋਣਗੇ। ਐੱਚ-1ਬੀ ਵੀਜ਼ੇ ਦੀ ਅਰਜ਼ੀ ਦੇ ਤੌਰ 'ਤੇ ਇਸ ਸਮੇਂ 460 ਡਾਲਰ (ਕਰੀਬ 32 ਹਜ਼ਾਰ ਰੁਪਏ) ਲਏ ਜਾਂਦੇ ਹਨ। ਇਹ ਵੀਜ਼ਾ ਭਾਰਤੀ ਆਈਟੀ ਪੇਸ਼ੇਵਰਾਂ 'ਚ ਕਾਫ਼ੀ ਫੇਮਸ ਹੈ।
ਵੀਜ਼ਾ ਮਾਮਲੇ ਨੂੰ ਦੇਖਣ ਵਾਲੀ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ ਵੀਰਵਾਰ ਨੂੰ ਕਿਹਾ ਕਿ ਵਾਪਸ ਨਾ ਹੋਣ ਵਾਲੀ ਇਹ ਫੀਸ ਐੱਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਨੂੰ ਪ੍ਰਭਾਵੀ ਬਣਾਉਣ ਦੇ ਲਿਹਾਜ਼ ਨਾਲ ਨਵੀਂ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਣਾਲੀ 'ਚ ਲਾਭਕਾਰੀ ਹੋਵੇਗੀ। ਇਹ ਵੀਜ਼ਾ ਬਿਨੈਕਾਰਾਂ ਅਤੇ ਸੰਘੀ ਏਜੰਸੀ ਦੋਵਾਂ ਲਈ ਲਾਭਕਾਰੀ ਹੋਵੇਗਾ।
ਯੂਐੱਸਸੀਆਈਐੱਸ ਦੇ ਕਾਰਜਕਾਰੀ ਨਿਰਦੇਸ਼ਕ ਕੇਨ ਕੁਸੀਨੇਲੀ ਨੇ ਕਿਹਾ ਕਿ ਇਸ ਕਵਾਇਦ 'ਚ ਐੱਚ-1ਬੀ ਵੀਜ਼ਾ ਚੋਣ ਪ੍ਰਕਿਰਿਆ ਨੂੰ ਜ਼ਿਆਦਾ ਪ੍ਰਭਾਵੀ ਬਣਾਉਣ 'ਚ ਮਦਦ ਮਿਲੇਗੀ। ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਣਾਲੀ ਸਾਡੇ ਇਮੀਗ੍ਰੇਸ਼ਨ ਸਿਸਟਮ ਨੂੰ ਆਧੁਨਿਕ ਬਣਾਉਣ ਦੇ ਨਾਲ ਹੀ ਫਰਜ਼ੀਵਾੜੇ ਨੂੰ ਰੋਕਣ ਅਤੇ ਜਾਂਚ ਪ੍ਰਕਿਰਿਆਵਾਂ 'ਚ ਸੁਧਾਰ ਦੀ ਪਹਿਲ ਦਾ ਹਿੱਸਾ ਹੈ।
ਐੱਸਸੀਆਈਐੱਸ ਨੇ ਦੱਸਿਆ ਕਿ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਪ੍ਰਣਾਲੀ ਲਾਗੂ ਹੋਣ ਪਿੱਛੋਂ ਬਿਨੈਕਾਰਾਂ ਨੂੰ ਪਹਿਲੇ ਇਸ 'ਚ ਆਪਣਾ ਰਜਿਸਟ੍ਰੇਸ਼ਨ ਕਰਾਉਣਾ ਹੋਵੇਗਾ। ਸਫ਼ਲ ਪ੍ਰਰੀਖਣ ਪਿੱਛੋਂ ਇਸ ਪ੍ਰਣਾਲੀ ਨੂੰ ਵਿੱਤੀ ਸਾਲ 2021 ਲਈ ਪ੍ਰਭਾਵੀ ਕੀਤਾ ਜਾਵੇਗਾ। ਦੱਸ ਦਈਏ ਕਿ ਭਾਰਤੀਆਂ 'ਚ ਐੱਚ-1ਬੀ ਵੀਜ਼ਾ ਰਾਹੀਂ ਅਮਰੀਕੀ ਕੰਪਨੀਆਂ ਨੂੰ ਉਨ੍ਹਾਂ ਖੇਤਰਾਂ 'ਚ ਉੱਚ ਸਿੱਖਿਅਤ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ 'ਤੇ ਰੱਖਣ ਦੀ ਇਜਾਜ਼ਤ ਮਿਲਦੀ ਹੈ ਜਿਨ੍ਹਾਂ ਵਿਚ ਅਮਰੀਕੀ ਪੇਸ਼ੇਵਰਾਂ ਦੀ ਕਮੀ ਹੈ।
ਟਰੰਪ ਨੇ ਐੱਚ-1ਬੀ ਵੀਜ਼ੇ ਦੀ ਅਰਜ਼ੀ ਫੀਸ ਵਧਾਈ
ਏਬੀਪੀ ਸਾਂਝਾ
Updated at:
09 Nov 2019 02:58 PM (IST)
ਟਰੰਪ ਪ੍ਰਸ਼ਾਸਨ ਨੇ ਐੱਚ-1ਬੀ ਵੀਜ਼ੇ ਨੂੰ ਕੁਝ ਘਟਾਉਣ ਦੀ ਕਵਾਇਦ 'ਚ ਇਸ ਦੀ ਅਰਜ਼ੀ ਫੀਸ ਵਧਾ ਦਿੱਤੀ ਹੈ। ਅਮਰੀਕਾ 'ਚ ਨੌਕਰੀ ਦੀ ਇੱਛਾ ਰੱਖਣ ਵਾਲੇ ਬਿਨੈਕਾਰਾਂ ਨੂੰ ਹੁਣ ਫੀਸ ਦੇ ਤੌਰ 'ਤੇ 10 ਡਾਲਰ (ਕਰੀਬ 700 ਰੁਪਏ) ਜ਼ਿਆਦਾ ਦੇਣੇ ਹੋਣਗੇ।
- - - - - - - - - Advertisement - - - - - - - - -