ਨਵੀਂ ਦਿੱਲੀ: ਇੱਕ ਮੁਸਲਿਮ ਮਹਿਲਾ ਤੇ ਇੱਕ ਸਾਬਕਾ ਵ੍ਹਾਈਟ ਹਾਊਸ ਤਕਨੀਕ ਪਾਲਿਸੀ ਐਡਵਾਈਜ਼ਰ ਸਣੇ ਚਾਰ ਭਾਰਤੀ ਅਮਰੀਕੀਆਂ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਅਮਰੀਕਾ ‘ਚ ਹੋਏ ਸੂਬੇ ਤੇ ਸਥਾਨਕ ਚੋਣਾਂ ਜਿੱਤੀਆਂ ਹਨ। ਭਾਰਤੀ-ਅਮਰੀਕੀ ਤੇ ਸਾਬਕਾ ਕੰਯੂਨਿਟੀ ਕਾਲਜ ਪ੍ਰੋਫੈਸਰ ਗਜ਼ਾਲਾ ਹਾਸ਼ਮੀ ਨੇ ਵਰਜੀਨੀਆ ਸਟੇਟ ਸੀਨੇਟ ‘ਚ ਚੁਣੀ ਜਾਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣਕੇ ਇਤਿਹਾਸ ਰਚਿਆ ਹੈ।

ਆਪਣੀ ਪਹਿਲੀ ਕੋਸ਼ਿਸ਼ ‘ਚ ਇੱਕ ਡੈਮੋਕ੍ਰੈਟਿਕ ਹਾਸ਼ਮੀ ਨੇ ਵਰਜੀਨੀਆ ਦੇ 10ਵੇਂ ਸੈਨੇਟ ਜ਼ਿਲ੍ਹੇ ਲਈ ਰਿਪਬਲਿਕਨ ਰਾਜ ਸੈਨੇਟਰ ਗਲੇਨ ਸਟੂਰਵੇਂਟ ਨੂੰ ਹਰਾਇਆ ਜਿਸ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਆਪਣੇ ਇਤਿਹਾਸਕ ਜਿੱਤ ਤੋਂ ਬਾਅਦ ਗਜਾਲਾ ਨੇ ਕਿਹਾ, “ਇਹ ਜਿੱਤ ਮੇਰੀ ਇਕਲੀ ਦੀ ਨਹੀਂ। ਇਹ ਤੁਸੀਂ ਸਭ ਦੀ ਜਿੱਤ ਹੈ ਜਿਨ੍ਹਾਂ ਮੰਨਿਆ ਕਿ ਅਸੀਂ ਵਰਜੀਨੀਆ ‘ਚ ਤੱਰਕੀ ਲਈ ਬਦਲਾਅ ਲਿਆਉਣ ਦੀ ਲੋੜ ਹੈ”।

ਦੱਸ ਦਈਏ ਕਿ 50 ਸਾਲ ਪਹਿਲਾਂ ਅਮਰੀਕਾ ਜਾਣ ਵਾਲੀ ਗਜਾਲਾ ਹਾਸ਼ਮੀ ਹੈਦਰਾਬਾਦ ‘ਚ ‘ਮੁੰਨੀ’ ਦੇ ਨਾਂ ਨਾਲ ਜਾਣੀ ਜਾਂਦੀ ਸੀ। ਜਿਸ ਨੇ ਜਾਰਜੀਆ ਸਾਉਥਰਨ ਯੁਨੀਵਰਸਿਟੀ ‘ਚ ਅੰਗਰੇਜੀ ‘ਚ ਬੀਏ ਤੇ ਐਮੋਰੀ ਯੁਨੀਵਾਰਸਿਟੀ ਵਿੱਚੋਂ ਪੀਐਚਡੀ ਕੀਤੀ।