ਇਸਲਾਮਾਬਾਦ: ਪਾਕਿਸਤਾਨ ਵਿੱਚ ਸੋਮਵਾਰ ਨੂੰ ਕਰਤਾਰਪੁਰ ਲਾਂਘੇ ਨੂੰ ਵੇਖਦੇ ਹੋਏ ਇੱਕ ਵਿਸ਼ੇਸ਼ ਗਾਣਾ ਜਾਰੀ ਕੀਤਾ ਗਿਆ ਹੈ। ਕਰਤਾਰਪੁਰ ਗੀਤ ਨੂੰ ਪੰਜਾਬੀ ਭਾਸ਼ਾ ਵਿੱਚ ਪੇਸ਼ ਕੀਤਾ ਗਿਆ, ਜਿਸ ਵਿੱਚ ਤੀਰਥ ਯਾਤਰੀ ਨਨਕਾਣਾ ਸਾਹਿਬ ਆ ਰਹੇ ਹਨ। ਵੀਡੀਓ ਵਿੱਚ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਵੀ ਦਿਖਾਇਆ ਗਿਆ ਹੈ।


ਸੋਸ਼ਲ ਮੀਡੀਆ ਵਿੱਚ ਇਸ ਗੀਤ ਦੇ ਵਾਇਰਲ ਹੋਣ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੈ। ਦਰਅਸਲ ਇਸ ਵੀਡੀਓ ਵਿੱਚ ਪਾਕਿਸਤਾਨ ਖੁੱਲ੍ਹੇ ਤੌਰ 'ਤੇ ਮਾਰੇ ਗਏ ਤਿੰਨ ਖਾਲਿਸਤਾਨੀ ਲੀਡਰਾਂ ਦੀਆਂ ਤਸਵੀਰਾਂ ਦਿਖਾ ਰਿਹਾ ਹੈ। ਵੀਡੀਓ ਵਿੱਚ ਖਾਲਿਸਤਾਨੀ ਭਿੰਡਰਾਂਵਾਲੇ ਸਮੇਤ ਤਿੰਨ ਅੱਤਵਾਦੀਆਂ ਦੀ ਫੋਟੋ ਹੈ।




ਇਸ ਵੀਡੀਓ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ ਅਮਰੀਕ ਸਿੰਘ ਖਾਲਸਾ ਤੇ ਮੇਜਰ ਜਨਰਲ ਸੁਬੇਗ ਸਿੰਘ ਦਿਖ ਰਹੇ ਹਨ। ਇਹ ਸਾਰੇ ਖਾਲਿਸਤਾਨੀ ਆਗੂ ਜੂਨ 1984 ਵਿੱਚ ਸਾਕਾ ਨੀਲਾ ਤਾਰਾ ਦੇ ਦੌਰਾਨ ਮਾਰੇ ਗਏ ਸਨ। ਹਾਲਾਂਕਿ ਇਹ ਤਾਂ ਪਹਿਲਾਂ ਹੀ ਪਤਾ ਚੱਲ ਗਿਆ ਸੀ ਕਿ ਇਸ ਗੀਤ ਵਿੱਚ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਲੀਡਰ ਹਰਸਿਮਰਤ ਕੌਰ ਬਾਦਲ ਵੀ ਨਜ਼ਰ ਆ ਰਹੇ ਹਨ।