ਇੱਕ ਸਮੇਂ ਅਮਰੀਕਾ ਨੇ ਜਾਪਾਨ ਦੇ ਦੋ ਸ਼ਹਿਰ ਹਿਰੋਸ਼ਿਮਾ ਤੇ ਨਾਗਾਸਾਕੀ 'ਤੇ ਪਰਮਾਣੂ ਬੰਬ ਸਿੱਟੇ ਸੀ, ਜਿਸ ਨਾਲ ਲੱਖਾਂ ਲੋਕਾਂ ਦੀ ਮੌਤ ਹੋ ਗਈ ਸੀ। ਪਰ ਕੀ ਤੁਸੀਂ ਜਾਣਦੇ ਹੋ ਇੱਕ ਸਮਾਂ ਅਜਿਹਾ ਵੀ ਸੀ ਜਦ ਅਮਰੀਕਾ ਦਾ ਹੀ ਪਰਮਾਣੂ ਬੰਬ ਉਨ੍ਹਾਂ ਦੇ ਹੀ ਦੇਸ਼ 'ਚ ਡਿੱਗ ਗਿਆ ਸੀ। ਤੇ ਉਹ ਤਬਾਹ ਹੁੰਦੇ-ਹੁੰਦੇ ਬਚਿਆ ਸੀ। ਇਹ ਘਟਨਾ ਅੱਜ ਤੋਂ 59 ਸਾਲ ਪਹਿਲਾਂ ਦੀ ਹੈ।

ਸਾਲ 2013 'ਚ ਜਨਤਕ ਹੋਏ ਅਮਰੀਕਾ ਦੇ ਕੁੱਝ ਗੁਪਤ ਦਸਤਾਵੇਜਾਂ ਤੋਂ ਇਹ ਗੱਲ ਸਾਹਮਣੇ ਆਈ। ਇਨ੍ਹਾਂ ਮੁਤਾਬਕ 23-24 ਜਨਵਰੀ, 1961 ਨੂੰ ਅਮਰੀਕਾ ਦਾ ਇੱਕ ਬੀ-52 ਜਹਾਜ਼ ਉੱਤਰੀ ਕੈਲੀਫੋਰਨੀਆ ਦੇ ਉਪਰੋਂ ਗੁਜ਼ਰ ਰਿਹਾ ਸੀ। ਪਰ ਅਚਾਨਕ ਜਹਾਜ਼ 'ਚ ਕੁੱਝ ਖਰਾਬੀ ਆ ਗਈ।

ਇਸ ਤੋਂ ਬਾਅਦ ਜਹਾਜ਼ 'ਚ ਰੱਖੇ ਦੋ ਮਾਰਕ 39 ਪਰਮਾਣੂ ਬੰਬ ਹੇਠਾਂ ਜ਼ਮੀਨ 'ਤੇ ਡਿੱਗ ਗਏ ਤੇ ਉਨ੍ਹਾਂ 'ਚੋਂ ਇੱਕ ਦੇ ਫੱਟਣ ਦੀ ਪ੍ਰਕਿਿਰਆ ਸ਼ੁਰੂ ਹੋ ਗਈ। ਹਾਲਾਂਕਿ ਇਹ ਪਰਮਾਣੂ ਬੰਬ ਫੱਟ ਨਹੀਂ ਸਕਿਆ। ਬਾਅਦ 'ਚ ਅਮਰੀਕੀ ਹਵਾਈ ਸੈਨਾ ਦੇ ਜਵਾਨਾਂ ਨੇ ਉਸ ਬੰਬ ਨੂੰ ਜ਼ਮੀਨ ਦੇ ਅੰਦਰ ਬਣੇ ਇੱਕ ਡੂੰਗੇ ਟੋਏ 'ਚੋਂ ਕੱਢਿਆ ਸੀ।