ਵਾਸਿੰਗਟਨ: ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਹਾਲ ਹੀ ‘ਚ ਇੱਕ ਰਿਪੋਰਟ ਪੇਸ਼ ਕੀਤੀ ਹੈ ਜਿਸ ‘ਚ ਸਾਲ 2017 ‘ਚ ਕੁੱਲ 8,400 ਨਫ਼ਰਤੀ ਅਪਰਾਧ ਦੇ ਮਾਮਲੇ ਹੋਏ ਹਨ। ਇਨ੍ਹਾਂ ਨਸਲੀ ਹਮਲਿਆਂ ‘ਚ ਸਿੱਖਾਂ ਖ਼ਿਲਾਫ਼ 24, ਹਿੰਦੂਆਂ ਵਿਰੁੱਧ 1500 ਅਤੇ 300 ਹਮਲੇ ਮੁਸਲਮਾਨਾਂ ਖ਼ਿਲਾਫ਼ ਪਾਏ ਗਏ ਹਨ। ਮੰਗਲਵਾਰ ਨੂੰ ਜਾਰੀ ਕੀਤੀ ਗਈ ਇਸ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਯਹੂਦੀਆਂ ਖ਼ਿਲਾਫ਼ 1,678 ਨਸਲੀ ਅਪਰਾਧ ਹੋਏ ਹਨ, ਜੋ ਸਭ ਤੋਂ ਜ਼ਿਆਦਾ ਹਨ। ਇਸ ਰਿਪੋਰਟ ‘ਚ ਐਂਟੀ-ਬੁੱਧੀਸਟ ਖਿਲਾਫ ਵੀ ਨੌਂ ਨਸਲੀ ਅਪਰਾਧ ਹੋਏ ਹਨ।
ਸਿੱਖਾਂ ਅਧਿਕਾਰਾਂ ਦੀ ਰਾਖੀ ਲਈ ਬਣੀ ਜਥੇਬੰਦੀ 'ਸਿੱਖ ਕੋਲੀਏਸ਼ਨ' ਦਾ ਕਹਿਣਾ ਹੈ ਕਿ ਸਾਲ 2017 ‘ਚ ਸੂਬੇ ਵਿੱਚ 12 ਸਿੱਖ ਵਿਰੋਧੀ ਮਾਮਲੇ ਪਾਏ ਗਏ ਹਨ, ਜਦਕਿ ਦੇਸ਼ ਭਰ ‘ਚ ਇਨ੍ਹਾਂ ਦੀ ਗਿਣਤੀ 24 ਸੀ। ਅਮਰੀਕਾ ‘ਚ ਕਰੀਬ-ਕਰੀਬ ਪੰਜ ਲੱਖ ਸਿੱਖ ਰਹਿੰਦੇ ਹਨ। 2012 ‘ਚ ਓਕ ਕਰੀਕ ਦੇ ਇੱਕ ਗੁਰਦੁਆਰੇ ‘ਚ ਹੋਏ ਕਤਲੇਆਮ ਦੇ ਮੱਦੇਨਜ਼ਰ ਐਫਬੀਆਈ ਨੇ 2015 ‘ਚ ਨਫ਼ਰਤੀ ਅਪਰਾਧਾਂ ਦੀ ਜਾਂਚ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਸੀ।
ਭਾਰਤੀ ਮੂਲ ਦੇ ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਕਿਹਾ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੰਬਰ 2016 ਦੀ ਚੋਣਾਂ ਤੋਂ ਬਾਅਦ ਇਸ ਤਰ੍ਹਾਂ ਦੇ ਅਪਰਾਧਾਂ ‘ਚ ਵਾਧਾ ਹੋਇਆ ਹੈ। ਹਾਲ ਹੀ ‘ਚ ਸਾਰੇ ਅਮਰੀਕੀਆਂ ਨੂੰ ਇਕਜੁੱਟ ਹੋ ਕੇ ਅਜਿਹੇ ਮੁੱਦਿਆਂ ਤੋਂ ਨਜਿੱਠਣ ਅਤੇ ਸੱਚ ਬੋਲਣ ਲਈ ਇੱਕਠੇ ਹੋਣ ਨੂੰ ਕਿਹਾ ਗਿਆ ਹੈ।