ਰਿਕਜੇਵਿਕ: ਆਈਸਲੈਂਡ ਨੇ ਔਰਤਾਂ ਦੇ ਬਹੁਮਤ ਵਾਲੀ ਸੰਸਦ ਚੁਣੀ ਹੈ। ਇਹ ਫੈਸਲਾ ਉੱਤਰੀ ਐਟਲਾਂਟਿਕ ਖੇਤਰ ਦੇ ਟਾਪੂ ਦੇਸ਼ ਵਿੱਚ ਲਿੰਗ ਸਮਾਨਤਾ ਲਈ ਇੱਕ ਮੀਲ ਪੱਥਰ ਸਾਬਤ ਹੋ ਸਕਦਾ ਹੈ। ਐਤਵਾਰ ਨੂੰ ਗਿਣਤੀ ਖਤਮ ਹੋਣ ਤੋਂ ਬਾਅਦ ਆਈਸਲੈਂਡ ਦੀ 63 ਮੈਂਬਰੀ ਸੰਸਦ 'ਅਲਥਿੰਗ' ਵਿੱਚ ਔਰਤਾਂ ਨੇ 33 ਸੀਟਾਂ ਜਿੱਤੀਆਂ।


ਪ੍ਰਧਾਨ ਮੰਤਰੀ ਕੈਟਰੀਨ ਜੈਕਬਸਡਾਟਿਰ ਦੀ ਅਗਵਾਈ ਵਾਲੀ ਗੱਠਜੋੜ ਸਰਕਾਰ ਵਿੱਚ, ਤਿੰਨ ਪਾਰਟੀਆਂ ਨੇ ਸਨਿੱਚਰਵਾਰ ਨੂੰ ਪਈਆਂ ਵੋਟਾਂ ਵਿੱਚ ਕੁੱਲ 37 ਸੀਟਾਂ ਜਿੱਤੀਆਂ। ਗਠਜੋੜ ਨੂੰ ਪਿਛਲੀਆਂ ਚੋਣਾਂ ਨਾਲੋਂ ਦੋ ਸੀਟਾਂ ਜ਼ਿਆਦਾ ਮਿਲੀਆਂ ਹਨ ਤੇ ਉਨ੍ਹਾਂ ਦੇ ਸੱਤਾ ਵਿੱਚ ਬਣੇ ਰਹਿਣ ਦੀ ਸੰਭਾਵਨਾ ਹੈ।


ਰਾਜਨੀਤੀ ਦੇ ਪ੍ਰੋਫੈਸਰ ਸਿਲਜਾ ਬਾਰਾ ਓਮਰਸਡਾਟਿਰ ਨੇ ਕਿਹਾ ਕਿ ਪਿਛਲੇ ਦਹਾਕੇ ਤੋਂ ਖੱਬੇਪੱਖੀ ਪਾਰਟੀਆਂ ਵੱਲੋਂ ਲਾਗੂ ਕੀਤੇ ਗਏ ਲਿੰਗ ਕੋਟਾ ਆਈਸਲੈਂਡ ਦੇ ਰਾਜਨੀਤਿਕ ਪੱਖ ਵਿੱਚ ਇੱਕ ਨਵਾਂ ਮਾਪਦੰਡ ਸਥਾਪਤ ਕਰਨ ਵਿੱਚ ਕਾਮਯਾਬ ਹੋਏ ਹਨ। ਉਨ੍ਹਾਂ ਕਿਹਾ,“ਉਮੀਦਵਾਰਾਂ ਦੀ ਚੋਣ ਕਰਦੇ ਸਮੇਂ ਲਿੰਗ ਸਮਾਨਤਾ ਨੂੰ ਨਜ਼ਰਅੰਦਾਜ਼ ਕਰਨਾ ਹੁਣ ਪ੍ਰਵਾਨ ਨਹੀਂ ਹੈ।


ਚੋਣ ਸਰਵੇਖਣ ਨੇ ਖੱਬੇ ਪੱਖੀਆਂ ਦੀ ਜਿੱਤ ਦਾ ਸੰਕੇਤ ਦਿੱਤਾ, ਜਿਸ ਵਿੱਚ 10 ਪਾਰਟੀਆਂ ਸੀਟਾਂ ਲਈ ਮੁਕਾਬਲਾ ਕਰ ਰਹੀਆਂ ਹਨ। ਪਰ, ਮੱਧ-ਸੱਜੇ ਪੱਖੀ 'ਇੰਡੀਪੈਂਡੈਂਸ ਪਾਰਟੀ' ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਅਤੇ 16 ਸੀਟਾਂ ਜਿੱਤੀਆਂ। ਇਨ੍ਹਾਂ 16 ਸੀਟਾਂ ਵਿੱਚੋਂ ਔਰਤਾਂ ਨੇ ਸੱਤ ਜਿੱਤੀਆਂ। ਕੇਂਦਰਵਾਦੀ ਪ੍ਰਗਤੀਸ਼ੀਲ ਪਾਰਟੀ ਨੇ ਸਭ ਤੋਂ ਵੱਡੀ ਲੀਡ ਲਈ ਅਤੇ 13 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ। ਪ੍ਰੋਗਰੈਸਿਵ ਪਾਰਟੀ ਨੇ ਪਿਛਲੀ ਵਾਰ ਦੇ ਮੁਕਾਬਲੇ ਪੰਜ ਹੋਰ ਸੀਟਾਂ ਜਿੱਤੀਆਂ।


ਚੋਣਾਂ ਤੋਂ ਪਹਿਲਾਂ, ਦੋਵੇਂ ਪਾਰਟੀਆਂ ਨੇ ਜੈਕਬਸਡਾੱਟਿਰ ਦੀ ਖੱਬੇ ਪੱਖੀ ਗ੍ਰੀਨ ਪਾਰਟੀ ਨਾਲ ਗੱਠਜੋੜ ਸਰਕਾਰ ਬਣਾਈ ਸੀ। ਜੈਕਬਸਡਾੱਟਿਰ ਦੀ ਪਾਰਟੀ ਨੇ ਕਈ ਸੀਟਾਂ ਗੁਆ ਦਿੱਤੀਆਂ, ਪਰ ਚੋਣਾਂ ਤੋਂ ਪਹਿਲਾਂ ਦੇ ਅਨੁਮਾਨਾਂ ਨੂੰ ਨਕਾਰਦਿਆਂ ਅੱਠ ਸੀਟਾਂ ਬਰਕਰਾਰ ਰੱਖੀਆਂ।


ਤਿੰਨ ਸੱਤਾਧਾਰੀ ਪਾਰਟੀਆਂ ਨੇ ਇਹ ਐਲਾਨ ਨਹੀਂ ਕੀਤਾ ਹੈ ਕਿ ਉਹ ਕਿਸੇ ਹੋਰ ਕਾਰਜ ਕਾਲ ਲਈ ਇਕੱਠੇ ਕੰਮ ਕਰਨਗੇ ਜਾਂ ਨਹੀਂ, ਪਰ ਅਜਿਹਾ ਲਗਦਾ ਹੈ ਕਿ ਉਹ ਵੋਟਰਾਂ ਦੇ ਮਜ਼ਬੂਤ ਸਮਰਥਨ ਦੇ ਮੱਦੇਨਜ਼ਰ ਇਕੱਠੇ ਹੋਣਗੇ। ਨਵੀਂ ਸਰਕਾਰ ਬਣਨ ਤੇ ਐਲਾਨੇ ਜਾਣ ਵਿੱਚ ਹਾਲੇ ਕੁਝ ਦਿਨ ਲੱਗ ਸਕਦੇ ਹਨ।


ਇਹ ਵੀ ਪੜ੍ਹੋ: ਇਤਿਹਾਸਕ ਫ਼ੈਸਲਾ: ਰਾਇਸ਼ੁਮਾਰੀ ਮਗਰੋਂ ਸਵਿਟਜ਼ਰਲੈਂਡ ਨੇ ਦਿੱਤੀ ਸਮਲਿੰਗੀ ਵਿਆਹਾਂ ਨੂੰ ਪ੍ਰਵਾਨਗੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904