ਵਾਸ਼ਿੰਗਟਨ: ਯੂਐਸ ਦੇ ਰਾਸ਼ਟਰਪਤੀ ਚੋਣ 2020 ਵਿਚ ਜੋਅ ਬਾਇਡੇਨ ਦੀ ਜਿੱਤ ਦੀ ਰਸਮੀ ਤੌਰ 'ਤੇ ਪੁਸ਼ਟੀ ਹੋ ​​ਗਈ ਹੈ, ਪਰ ਡੋਨਾਲਡ ਟਰੰਪ ਅਜੇ ਵੀ ਹਾਰ ਮੰਨਣ ਲਈ ਤਿਆਰ ਨਹੀਂ। ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਰਾਸ਼ਟਰਪਤੀ ਹਾਰ ਤੋਂ ਬਾਅਦ ਵੀ ਅਹੁਦੇ ‘ਤੇ ਬਣੇ ਰਹਿਣ ਲਈ ਹਰ ਤਰਕੀਬ ਅਪਨਾ ਰਿਹਾ ਹੈ।

ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਫੋਨ ਰਿਕਾਰਡਿੰਗ ਸਾਹਮਣੇ ਆਇਆ ਹੈ। ਇਸ ਵਿਚ ਟਰੰਪ ਜਾਰਜੀਆ ਸੂਬੇ ਦੇ ਟਾਪ ਦੇ ਚੋਣ ਅਧਿਕਾਰੀ ਨੂੰ ਆਪਣੀ ਜਿੱਤ ਲਾਈਕ ਵੋਟਾਂ ਇਕੱਠੀਆਂ ਕਰਨ ਲਈ ਕਹਿ ਰਹੇ ਹਨ।



ਨਿਊਜ਼ ਏਜੰਸੀ ਰਾਉਟਰਜ਼ ਮੁਤਾਬਕ, ਵਾਸ਼ਿੰਗਟਨ ਪੋਸਟ ਨੇ ਸ਼ਨੀਵਾਰ ਨੂੰ ਇਹ ਰਿਕਾਰਡਿੰਗ ਜਾਰੀ ਕੀਤੀ ਹੈ। ਇਸ ਰਿਕਾਰਡਿੰਗ ਵਿਚ ਟਰੰਪ ਰਿਪਬਲੀਕਨ ਸੈਕਟਰੀ ਸਟੇਟ ਬਰੀਫ ਰੀਨਫੈਸਪਰਜਰ ਨੂੰ ਕਹਿ ਰਹੇ ਹਨ, 'ਮੈਨੂੰ ਸਿਰਫ 11780 ਵੋਟਾਂ ਚਾਹਿਦੀਆਂ ਹਾਂ। ਇਨ੍ਹਾਂ ਦਾ ਪ੍ਰਬੰਧ ਕੀਤਾ ਜਾਵੇ।" ਉਧਰ ਇਸਦੇ ਜਵਾਬ ਵਿੱਚ ਰੈਫੈਂਸਰਪਰ ਟਰੰਪ ਨੂੰ ਦੱਸ ਰਿਹਾ ਹੈ ਕਿ ਜਾਰਜੀਆ ਦੇ ਨਤੀਜੇ ਸਹੀ ਹਨ। ਅਜੇ ਕੁਝ ਨਹੀਂ ਹੋ ਸਕਦਾ।

ਇਸ ਤੋਂ ਪਹਿਲਾਂ ਵੀ ਰਾਉਟਰਜ਼ ਦੇ ਹਵਾਲੇ ਤੋਂ ਖ਼ਬਰ ਆਈ ਸੀ ਕਿ ਅਮਰੀਕਾ ਵਿੱਚ ਰਿਪਬਲੀਕਨ ਦੇ ਕਈ ਸੰਸਦ ਮੈਂਬਰ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਦੇ ਨਤੀਜਿਆਂ ਨੂੰ ਉਲਟਾਉਣ ਲਈ ਡੋਨਾਲਡ ਟਰੰਪ ਦੀਆਂ ਕੋਸ਼ਿਸ਼ਾਂ ਵਿੱਚ ਉਸ ਦਾ ਸਮਰਥਨ ਕਰ ਰਹੇ ਹਨ। ਟਰੰਪ ਕੋਸ਼ਿਸ਼ ਕਰ ਰਹੇ ਹਨ ਕਿ ਰਸਮੀ ਤੌਰ 'ਤੇ  ਇਲੈਕਟੋਰਲ ਕਾਲਜ ਦੀਆਂ ਵੋਟਾਂ ਦੀ ਗਿਣਤੀ ਅਤੇ ਜੋਅ ਬਾਇਡੇਨ ਦੀ ਜਿੱਤ 'ਤੇ ਮੋਹਰ ਲਗਾਉਣ ਅਗਲੇ ਹਫ਼ਤੇ ਕਾਂਗਰਸ ਦਾ ਸੈਸ਼ਨ ਆਯੋਜਿਤ ਕੀਤਾ ਜਾਏਗਾ, ਜਦੋਂ ਇਨ੍ਹਾਂ ਨਤੀਜਿਆਂ ਨੂੰ ਖਾਰਜ ਕੀਤਾ ਜਾਵੇ।"

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904