ਨਵੀਂ ਦਿੱਲੀ: ਅਫਗਾਨਿਸਤਾਨ ਵਿੱਚ ਵਧਦੀ ਹਿੰਸਾ ਦੇ ਮੁੱਦੇ ਉੱਤੇ ਭਾਰਤ ਨੇ ਪਾਕਿਸਤਾਨ ਨੂੰ ਅੱਖਾਂ ਦਿਖਾਈਆਂ ਹਨ। ਭਾਰਤ ਨੇ ਆਖਿਆ ਹੈ ਕਿ ਉਨ੍ਹਾਂ ਨੇ ਹਮੇਸ਼ਾ ਲਈ ਅਫ਼ਗ਼ਾਨਿਸਤਾਨ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਹੈ ਪਰ ਕੁਝ ਦੇਸ਼ ਅਜਿਹੇ ਹਨ ਜੋ ਉੱਥੇ 'ਖ਼ੂਨ ਖ਼ਰਾਬਾ ਤੇ ਹਿੰਸਾ' ਨੂੰ ਜਨਮ ਦੇ ਰਹੇ ਹਨ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਆਖਿਆ ਹੈ ਕਿ ਭਾਰਤ ਖੇਤੀ, ਪਾਣੀ, ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਅਫ਼ਗ਼ਾਨਿਸਤਾਨ ਦੀ ਮਦਦ ਕਰ ਰਿਹਾ ਹੈ।
ਵਿਕਾਸ ਸਵਰੂਪ ਨੇ ਆਖਿਆ ਕਿ ਇਸ ਦੇ ਬਾਵਜੂਦ ਕੁਝ ਅਜਿਹੇ ਲੋਕ ਨਾਲ ਜੋ ਉੱਤੇ ਖ਼ੂਨ ਦੀ ਹੌਲੀ ਖੇਡ ਰਹੇ ਹਨ। ਯਾਦ ਰਹੇ ਕਿ ਅਫ਼ਗ਼ਾਨਿਸਤਾਨ ਨੇ ਪਾਕਿਸਤਾਨ ਉੱਤੇ ਕਈ ਦਹਿਸ਼ਤਗਰਦਾਂ ਨੂੰ ਟਰੇਨਿੰਗ ਦੇਣ ਦਾ ਦੋਸ਼ ਲਾ ਚੁੱਕਾ ਹੈ।
ਦੂਜੇ ਪਾਸੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਮੁਹੰਮਦ ਅਸ਼ਰਫ਼ ਗ਼ਨੀ ਨੇ ਆਖਿਆ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਚੰਗਾ ਤੇ ਬੁਰੇ ਦਹਿਸ਼ਤਗਰਦਾਂ ਵਿੱਚ ਫਰਕ ਹੈ। ਉਨ੍ਹਾਂ ਆਖਿਆ ਕਿ ਚੰਗੇ ਦਹਿਸ਼ਤਗਰਦ ਉਹ ਹਨ ਜੋ ਤੁਹਾਡੇ ਗੁਆਂਢ ਵਿੱਚ ਹਮਲਾ ਕਰਦਾ ਹਨ ਜਦੋਂਕਿ ਬੁਰੇ ਦਹਿਸ਼ਤਗਰਦ ਉਹ ਹਨ ਜੋ ਤੁਹਾਡੇ ਉੱਤੇ ਹਮਲਾ ਕਰਦੇ ਹਨ।