ਨਵੀਂ ਦਿੱਲੀ: ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੀ ਰੂਸ ਫੇਰੀ ਦੌਰਾਨ ਐਸ-400 ਟ੍ਰਾਈਯੰਫ ਮਜ਼ਾਈਲ ਪ੍ਰਣਾਲੀ ਖਰੀਦਣ ਦਾ ਸੌਦਾ ਪੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 40,000 ਕਰੋੜ ਰੁਪਏ ਦਾ ਇਹ ਸੌਦਾ ਕੀਮਤ ਨੂੰ ਲੈ ਕੇ ਅਟਕਿਆ ਹੋਇਆ ਹੈ। ਭਾਰਤ ਚਾਹੁੰਦਾ ਹੈ ਕਿ ਨਿਰਮਲਾ ਸੀਤਾਰਮਨ ਦੀ ਫੇਰੀ ਦੌਰਾਨ ਇਸ ਨੂੰ ਪੱਕਾ ਕਰ ਲਿਆ ਜਾਵੇ।


ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਡੇਢ ਮਹੀਨਿਆਂ ਵਿੱਚ ਮਾਸਕੋ ਜਾ ਸਕਦੇ ਹਨ। ਹਵਾ ਵਿੱਚ ਹੀ ਟਾਰਗੇਟ 'ਤੇ ਅਟੈਕ ਕਰਨ ਵਾਲੇ ਐਸ-400 ਦੀ ਲਿਮਟ 400 ਕਿੱਲੋਮੀਟਰ ਹੈ। ਇਸ ਨੂੰ ਰੂਸ ਦੀ ਸਭ ਤੋਂ ਚੰਗੀ ਤਕਨੀਕ ਮੰਨਿਆ ਜਾ ਰਿਹਾ ਹੈ। ਚੀਨ ਨਾਲ ਜੁੜੀ ਕਰੀਬ 4000 ਕਿਲੋਮੀਟਰ ਲੰਮੀ ਸਰਹੱਦ 'ਤੇ ਆਪਣੀਆਂ ਫੌਜੀ ਤਿਆਰੀਆਂ ਨੂੰ ਮਜਬੂਤ ਕਰਨ ਲਈ ਭਾਰਤ ਇਸ ਨੂੰ ਖਰੀਦਣਾ ਚਾਹੁੰਦਾ ਹੈ।

ਸੂਤਰਾਂ ਮੁਤਾਬਕ ਨਿਰਮਲਾ ਦੀ ਮਾਸਕੋ ਫੇਰੀ ਦੌਰਾਨ ਐਸ-400 ਦੇ ਸੌਦੇ ਨੂੰ ਫਾਈਨਲ ਕਰਨਾ ਵੀ ਇੱਕ ਮਤਾ ਹੋਵੇਗਾ। ਇਸ ਨੂੰ ਉੱਥੇ ਦੀ ਅਲਮਾਝ-ਐਂਟੇ ਕੰਪਨੀ ਬਣਾਉਂਦੀ ਹੈ। ਇਹ ਸਾਲ 2007 ਤੋਂ ਰੂਸੀ ਫੌਜ ਵਿੱਚ ਸ਼ਾਮਲ ਹਨ।