ਸੰਯੁਕਤ ਰਾਸ਼ਟਰ: ਚੀਨ ਇੱਕ ਵਾਰ ਫਿਰ ਭਾਰਤ ਕਸ਼ਮੀਰ ਮਸਲੇ 'ਤੇ ਭਾਰਤ ਨੂੰ ਪ੍ਰੇਸ਼ਾਨ ਕਰਨ ਵਾਲਾ ਦਾਅਵਾ ਕੀਤਾ ਹੈ। ਚੀਨ ਨੇ ਸੰਯੁਕਤ ਰਾਸ਼ਟਰ ਵਿੱਚ ਕਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਨੂੰ ਮਿਲ ਬੈਠ ਕੇ ਕਸ਼ਮੀਰ ਮਸਲਾ ਸੁਲਝਾ ਲੈਣਾ ਚਾਹੀਦਾ ਹੈ। ਯਾਦ ਰਹੇ ਭਾਰਤ ਕਸ਼ਮੀਰ ਮਸਲੇ ਨੂੰ ਆਪਣਾ ਅੰਦਰੂਨੀ ਮਸਲਾ ਮੰਨਦਾ ਹੈ ਤੇ ਕਿਸੇ ਵੀ ਵਿਦੇਸ਼ੀ ਦਖਲ ਨੂੰ ਮਨਜ਼ੂਰ ਨਹੀਂ ਕਰਦਾ। ਇਸ ਕਰਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਕਈ ਵਾਰ ਵਾਰਤ ਟੁੱਟ ਚੁੱਕੀ ਹੈ।

ਅਜਿਹੇ ਵੀ ਚੀਨ ਨੇ ਇਹ ਬਿਆਨ ਦਾਗ ਕੇ ਭਾਰਤ ਨੂੰ ਛੇੜਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ ਕੰਗ ਨੇ ਸੰਯੁਕਤ ਰਾਸ਼ਟਰ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਤੇ ਪਾਕਿਸਤਾਨ ਨੂੰ ਮਿਲ ਕੇ ਕਸ਼ਮੀਰ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ।

ਕੰਗ ਨੇ ਕਿਹਾ, "ਕਸ਼ਮੀਰ ਮਸਲੇ 'ਤੇ ਚੀਨ ਦਾ ਸਟੈਂਡ ਬਿਲਕੁਲ ਸਾਫ ਹੈ। ਕਸ਼ਮੀਰ ਦਾ ਮਸਲਾ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ। ਚੀਨ ਆਸ ਕਰਦਾ ਹੈ ਕਿ ਪਾਕਿਸਤਾਨ ਤੇ ਭਾਰਤ ਨੂੰ ਵਾਰਤਾ ਵਧਾਉਣੀ ਚਾਹੀਦੀ ਹੈ। ਇਸ ਦੁਵੱਲੀ ਵਾਰਤਾ ਰਾਹੀਂ ਹੀ ਖੇਤਰ ਨੂੰ ਸੰਯੁਕਤ ਤੌਰ 'ਤੇ ਸ਼ਾਂਤੀ ਤੇ ਸਥਿਰਤਾ ਵੱਲ ਲਿਜਾਣਾ ਚਾਹੀਦਾ ਹੈ।"