ਵਾਸ਼ਿੰਗਟਨ: ਭਾਰਤ ਤੇ ਪਾਕਿਸਾਨ ਵਿਚਾਲੇ ਜੰਗ ਛਿੜ ਸਕਦੀ ਹੈ। ਇਹ ਖੁਲਾਸਾ ਅਮਰੀਕਾ ਦੇ ਖੁਫ਼ੀਆ ਵਿਭਾਗਾਂ ਦੇ ਸਮੂਹ (ਯੂਐਸ ਇੰਟੈਲੀਜੈਂਸ ਕਮਿਊਨਿਟੀ) ਨੇ ਸੰਸਦ ਨੂੰ ਸੌਂਪੀ ਆਪਣੀ ਰਿਪੋਰਟ 'ਚ ਕੀਤਾ ਹੈ। ਅਮਰੀਕੀ ਏਜੰਸੀ ਦੇ ਇਸ ਖੁਲਾਸੇ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਸਕਦਾ ਹੈ। ਰਿਪੋਟਰ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਭਾਰਤ ਹੁਣ ਪਾਕਿਸਤਾਨ ਵੱਲੋਂ ਕੀਤੀ ਗਈ ਪ੍ਰਤੱਖ ਜਾਂ ਅਪ੍ਰਤੱਖ ਉਕਸਾਵੇ ਦੀ ਕਾਰਵਾਈ ਦਾ ਜਵਾਬ ਪਹਿਲਾਂ ਦੇ ਮੁਕਾਬਲੇ ਹੋਰ ਵੱਧ ਫ਼ੌਜੀ ਤਾਕਤ ਨਾਲ ਦੇ ਸਕਦਾ ਹੈ।


ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਦੇ ਦਫ਼ਤਰ (ਓਡੀਐਨਆਈ) ਨੇ ਅਮਰੀਕੀ ਕਾਂਗਰਸ (ਸੰਸਦ) ਨੂੰ ਸੌਂਪੀ ਆਪਣੀ ਸਾਲਾਨਾ 'ਸੰਕਟ ਸਮੀਖਿਆ ਰਿਪੋਰਟ' 'ਚ ਕਿਹਾ ਹੈ ਕਿ ਹਾਲਾਂਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਰਵਾਇਤੀ ਜੰਗ ਹੋਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ, ਫਿਰ ਵੀ ਦੋਹਾਂ ਦੇਸ਼ਾਂ ਦੇ ਵਿਚਕਾਰ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।


ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸੁਰੱਖਿਆ ਨਾਲ ਸਬੰਧਤ ਪਾਕਿਸਤਾਨ ਦੀ ਕਿਸੇ ਵੀ ਹਰਕਤ ਦਾ ਭਾਰਤ ਸ਼ਕਤੀਸ਼ਾਲੀ ਫੌਜੀ ਹਮਲੇ ਨਾਲ ਜਵਾਬ ਦੇ ਸਕਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਪ੍ਰਮਾਣੂ ਪੱਧਰ 'ਤੇ ਤਣਾਅ ਵਧ ਸਕਦਾ ਹੈ। ਕਸ਼ਮੀਰ 'ਚ ਵੀ ਅਸ਼ਾਂਤੀ ਦੇ ਹਿੰਸਕ ਮਾਹੌਲ ਜਾਂ ਭਾਰਤ 'ਚ ਅੱਤਵਾਦੀ ਹਮਲੇ ਸਬੰਧੀ ਖਦਸ਼ਾ ਪ੍ਰਗਟਾਇਆ ਗਿਆ ਹੈ।


ਓਡੀਐਨਆਈ ਦੀ ਰਿਪੋਰਟ ਅਨੁਸਾਰ ਅਫਗਾਨਿਸਤਾਨ, ਇਰਾਕ ਤੇ ਸੀਰੀਆ 'ਚ ਚੱਲ ਰਹੀ ਜੰਗ ਦੇ ਸਿੱਧੇ ਪ੍ਰਭਾਵ ਅਮਰੀਕੀ ਸੈਨਾ 'ਤੇ ਪਏ ਹਨ ਤੇ ਪ੍ਰਮਾਣੂ ਹਥਿਆਰਬੰਦ ਸ਼ਕਤੀ ਦਾ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਵਿਸ਼ਵ ਲਈ ਚਿੰਤਾ ਦਾ ਕਾਰਨ ਬਣ ਰਿਹਾ ਹੈ। ਅਫਗਾਨਿਸਤਾਨ ਬਾਰੇ ਓਡੀਐਨਆਈ. ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਗਲੇ ਸਾਲ ਦੌਰਾਨ ਸ਼ਾਂਤੀ ਸਮਝੌਤੇ ਦੀ ਸੰਭਾਵਨਾ ਦਿਖਾਈ ਨਹੀਂ ਦੇ ਰਹੀ।


ਇਹ ਵੀ ਪੜ੍ਹੋ: ਦਲਿਤ ਭਾਈਚਾਰੇ ਲਈ ਹੁਣ ਵੱਡੀ ਸਹੂਲਤ, ਘਰ ਬੈਠੇ ਕਰੋ ਸ਼ਿਕਾਇਤ, ਤੁਰੰਤ ਹੋਏਗੀ ਕਾਰਵਾਈ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904