ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਯੂਐਸ ਤੋਂ ਭਾਰਤ ਦਰਾਮਦ ਹੋਣ ਵਾਲੇ ਮੋਟਰਸਾਈਕਲਾਂ ’ਤੇ ਦੋ ਮਿੰਟ ਵਿੱਚ ਦਰਾਮਦ ਕਰ ਅੱਧਾ ਕਰਵਾ ਦਿੱਤਾ ਹੈ। ਪਿਛਲੇ ਸਾਲ ਟਰੰਪ ਨੇ ਧਮਕੀ ਦਿੱਤੀ ਸੀ ਕਿ ਉਹ ਭਾਰਤ ਤੋਂ ਅਮਰੀਕਾ ਆਉਣ ਵਾਲੇ ਮੋਟਰਸਾਈਕਲਾਂ ’ਤੇ ਕਰ ਵਧਾ ਦੇਣਗੇ।
ਇਸ ਦੇ ਬਾਅਦ ਭਾਰਤ ਨੇ ਹਾਰਲੇ-ਡੇਵਿਡਸਨ ਵਰਗੇ ਮੋਟਰਸਾਈਕਲਾਂ ਦੀ ਦਰਾਮਦ ’ਤੇ 50 ਫੀਸਦੀ ਕਰ ਘਟਾ ਦਿੱਤਾ ਸੀ। ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਦਾ ਇਹ ਫੈਸਲਾ ਸਹੀ ਸੀ। ਹਾਲਾਂਕਿ ਭਾਰਤੀ ਟੈਕਸ (50 ਫੀਸਦੀ) ਹਾਲੇ ਵੀ ਅਮਰੀਕਾ ਦੇ 2.4 ਫੀਸਦੀ ਤੋਂ ਜ਼ਿਆਦਾ ਹੈ।
ਇਸ ਦੇ ਨਾਲ ਹੀ ਟਰੰਪ ਨੇ ਭਾਰਤ ਵਿੱਚ ਅਮਰੀਕੀ ਸ਼ਰਾਬ ’ਤੇ ਲੱਗਣ ਵਾਲੀ ਇੰਪੋਰਟ ਡਿਊਟੀ ’ਤੇ ਅਫਸੋਸ ਜਤਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸ਼ਰਾਬ ’ਤੇ 150 ਫੀਸਦੀ ਦਰਾਮਦ ਟੈਕਟ ਵਸੂਲਦਾ ਹੈ ਜਦਕਿ ਉਨ੍ਹਾਂ ਨੂੰ ਭਾਰਤੀ ਸ਼ਰਾਬ ਦੀ ਦਰਾਮਦ ’ਤੇ ਕੁਝ ਨਹੀਂ ਮਿਲਦਾ।
ਉਨ੍ਹਾਂ ਕਿਹਾ ਕਿ ਦੂਜੇ ਦੇਸ਼ ਕਈ ਤਰ੍ਹਾਂ ਦੇ ਟੈਰਿਫ ਤੇ ਟੈਕਸ ਲਾ ਕੇ ਅਮਰੀਕਾ ਦਾ ਫਾਇਦਾ ਚੁੱਕ ਰਹੇ ਹਨ। ਹੋਰ ਦੇਸ਼ਾਂ ਦੇ ਬਾਜਾਰਾਂ ਵਿੱਚ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਮਰੀਕਾ ਬੇਹੱਦ ਚੰਗਾ ਹੈ ਜਾਂ ਫਿਰ ਚਲਾਕ ਨਹੀਂ। ਉਨ੍ਹਾਂ ਕਿਹਾ ਕਿ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਹੈ ਜਿਸ ਨੂੰ ਉਹ ਬੰਦ ਕਰਨਾ ਚਾਹੁੰਦੇ ਹਨ।